Gurbani Quotes in Punjabi for Whatsapp Status
Gurbani quotes in punjabi for whatsapp status |
Shri Guru Granth Sahib Ji : Ang - 595
ਨਾਨਕ ਅੳੁਗੁਣ ਜੇਤੜੇ
ਤੇਤੇ ਗਲੀ ਜੰਜੀਰ।।
ਹੇ ਨਾਨਕ! (ਦੁਨੀਅਾ ਦੇ ਸੁੱਖ ਮਾਣਨ ਦੀ ਖਾਤਰ) ਜਿੰਨੇ ਵੀ ਪਾਪ-ਵਿਕਾਰ ਅਸੀਂ ਕਰਦੇ ਹਾਂ, ੲਿਹ ਸਾਰੇ ਸਾਡੇ ਗਲਾਂ ਵਿੱਚ ਫਾਹੀਅਾਂ ਬਣ ਜਾਂਦੇ ਹਨ।
O Nanak, as many as are the sins one commits to gain pleasures from this world, so many are the chains around his neck.
Guru Amar Daas Ji : SGGS Ji : 441
ਮਨ ਤੂੰ ਜੋਤਿ ਸਰੂਪੁ ਹੈ
ਅਾਪਣਾ ਮੂਲੁ ਪਛਾਣੁ।।
ਹੇ ਮੇਰੇ ਮਨ! ਤੂੰ ੳੁਸ ਪ੍ਰਮਾਤਮਾ ਦੀ ਅੰਸ ਹੈਂ, ਜੋ ਨਿਰਾ ਨੂਰ ਹੀ ਨੂਰ ਹੈ, (ਹੇ ਮਨ!) ਅਾਪਣੇ ੳੁਸ ਅਸਲੇ ਨਾਲ ਸਾਂਝ ਬਣਾ।
O my mind, you are the embodiment of divine light - recognize your own origin.
Jap Ji Sahib : SGGS Ji : Ang - 2
ਗੁਰਾ ੲਿਕ ਦੇਹਿ ਬੁਝਾੲੀ।।
ਸਭਨਾ ਜੀਅਾ ਕਾ ੲਿਕੁ ਦਾਤਾ ਸੋ ਮੈ ਵਿਸਰਿ ਨ ਜਾੲੀ।।
(ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ੲਿਕ ੲਿਹ ਸਮਝ ਦੇਹ, ਕਿ ਜਿਹੜਾ ਸਭਨਾ ਜੀਵਾਂ ਨੂੰ ਦਾਤਾਂ ਦੇਣ ਵਾਲਾ ੲਿਕ ਰੱਬ ਹੈ, ਮੈਂ ੳੁਸ ਨੂੰ ਭੁਲਾ ਨਾ ਦਿਅਾਂ।
O my Guru, give me this one understanding; that there is only the One, the Giver of all souls. And may I never forget him.
Ramkali M - 1 : SGGS Ji : 942
ਗੁਰਮੁਖਿ ਵੈਰ ਵਿਰੋਧ ਗਵਾਵੈ।।
ਗੁਰਮੁਖਿ ਸਗਲੀ ਗਣਤ ਮਿਟਾਵੈ।।
(ਗੁਰਮੁਖ) ਜੋ ਮਨੁੱਖ ਗੁਰੂ ਦੇ ਸਨਮੁਖ ਹੈ, ੳੁਹ ਦੂਜਿਅਾਂ ਨਾਲ ਵੈਰ-ਵਿਰੋਧ ਰੱਖਣਾ ਭੁਲਾ ਦੇਂਦਾ ਹੈ, ਅਤੇ ੲਿਸ ਵੈਰ-ਵਿਰੋਧ ਦਾ ਸਾਰਾ ਲੇਖਾ ਹੀ ਮਿਟਾ ਦੇਂਦਾ ਹੈ (ਭਾਵ, ਕਦੇ ੲਿਹ ਸੋਚ ਮਨ ਵਿੱਚ ਅਾੳੁਣ ਹੀ ਨਹੀਂ ਦੇਂਦਾ ਕਿ ਕਿਸੇ ਨੇ ਕਦੇ ੳੁਸ ਨਾਲ ਵਧੀਕੀ ਕੀਤੀ।
The Gurumukh (one who is devoted to the Guru) eliminates hate & envy for others. He erases all accounting with others.
Sorath M - 5 : SGGS Ji : 640
ਮੇਰਾ ਤੇਰਾ ਛੋਡੀਅੈ ਭਾੲੀ
ਹੋੲੀਅੈ ਸਭ ਕੀ ਧੂਰਿ।।
ਹੇ ਭਾੲੀ! ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਤੇ ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ।
Give your sense of mine & yours, O siblings of destiny & become the dust of the feet of all.
Comments
Post a Comment