punjabi Status in Punjabi Gurbani Lines

punjabi status in punjabi gurbani lines
punjabi status in punjabi gurbani lines

 Guru Arjan Dev Ji : SGGS Ji : 738


ਅੳੁਸਰੁ ਅਪਨਾ ਬੂਝੈ ਨ ੲਿਅਾਨਾ।।

ਮਾੲਿਅਾ ਮੋਹ ਰੰਗਿ ਲਪਟਾਨਾ।।


ਬੇਸਮਜ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਪਰਮੇਸ਼ਰ ਵਿੱਚ ਅਭੇਦ ਹੋਣ ਦਾ ਅਸਲ ਮੌਕਾ ਹੈ। (ਮੂਰਖ ਮਨੁੱਖ) ਮਾੲਿਅਾ ਦੇ ਮੋਹ ਦੀ ਲਗਨ ਵਿੱਚ ਮਸਤ ਰਹਿੰਦਾ ਹੈ।


The ignorant person does not realize this opportunity of human incarnation. He is attached to Maya & engrossed in worldly delights.


punjabi Status in Punjabi Gurbani Lines

SGGS Ji : 135


ਜਿੰਨੀ ਚਾਖਿਅਾ ਪ੍ਰੇਮ ਰਸੁ 

ਸੇ ਤ੍ਰਿਪਤਿ ਰਹੇ ਅਾਘਾੲਿ।।


ਜਿਨਾਂ ਨੇ ਰੱਬੀ-ਪਿਅਾਰ ਦਾ ਸੁਅਾਦ ੲਿੱਕ ਵਾਰੀ ਚੱਖ ਲਿਅਾ ਹੈ ੳੁਹਨਾਂ ਨੂੰ ਮਾੲਿਅਾ ਦੇ ਸੁਅਾਦ ਭੁੱਲ ਜਾਂਦੇ ਹਨ, ਮਾੲਿਅਾ ਵੱਲੋਂ ੳੁਹ ਰੱਜ ਜਾਂਦੇ ਹਨ।


Those who have tasted the sublime essence of his love, remain satisfied and fulfilled.


punjabi status in punjabi gurbani lines

Guru Arjan Dev Ji : SGGS Ji : 197


ਜੋ ਪ੍ਰਾਣੀ ਗੋਵਿੰਦੁ ਧਿਅਾਵੈ।।

ਪੜਿਅਾ ਅਣਪੜਿਅਾ ਪਰਮ ਗਤਿ ਪਾਵੈ।।


ਜੇਹੜਾ ਮਨੁੱਖ ੳੁਸ ਅਕਾਲ-ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਹੈ, ੳੁਹ ਚਾਹੇ ਵਿਦਵਾਨ ਹੋਵੇ ਚਾਹੇ ਵਿਦਿਅਾ-ਹੀਨ, ੳੁਹ ਸਭ ਤੋਂ ੳੁੱਚੀ ਅਾਤਮਕ ਅਵਸਥਾ ਹਾਸਲ ਕਰ ਲੈਂਦਾ ਹੈ।


That mortal who meditates on the Lord, whether educated or uneducated, obtains the state of supreme dignity.


Punjabi status in punjabi gurbani lines

Sri Guru Granth Sahib Ji : Ang - 613


ਮਾਧੋ ਹਮ ਅੈਸੇ ਤੂ ਅੈਸਾ।।

ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ।।


ਹੇ ਪ੍ਰਭੂ! ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ ਤੂੰ ਇਹੋ ਜੇਹਾ (ਉਪਕਾਰੀ) ਹੈ। ਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੈ ਠਾਕੁਰ! ਤੇਰਾ ਦੇਸ ਸੋਹਣਾ ਹੈ, (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿਥੇ ਤੂੰ ਵਸਦਾ ਹੈਂ।


O Lord! this is what we are and this is what you are. We are sinners and you are the destroyer of sins. Your abode is so beautiful, O Lord and Master. 



Japji Sahib : SGGS Ji : Ang - 2


ਮਤਿ ਵਿਚਿ ਰਤਨ ਜਵਾਹਰ ਮਾਣਿਕ 

ਜੇ ੲਿਕ ਗੁਰ ਕੀ ਸਿਖ ਸੁਣੀ।।


ਜੇ ਸਤਿਗੁਰੂ ਦੀ ੲਿਕ (ਭੀ) ਸਿੱਖਿਅਾ ਸੁਣ ਕੇ ਅਮਲ ਕੀਤੀ ਜਾਵੇ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੋਤੀ ੳੁਪਜ ਪੈਂਦੇ ਹਨ (ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ।


Within the mind are gems, jewels & rubies, if you listen to the Guru's teachings even once.