Gurbani Quotes in Punjabi and English

Gurbani Quotes in Punjabi and English
Gurbani Quotes in Punjabi and English

Gurbani Quotes in Punjabi and English


Guru Arjan Dev Ji : SGGS Ji : 285

ਜਾ ਕੈ ਰਿਦੈੈ ਬਿਸ੍ਵਾਸੁ ਪ੍ਰਭ ਆੲਿਅਾ।।
ਤਤੁ ਗਿਅਾਨੁ ਤਿਸੁ ਮਨਿ ਪ੍ਰਗਟਾੲਿਅਾ।।

ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦੀ ਹਸਤੀ ਦਾ ਯਕੀਨ ਬੱਝ ਜਾਂਦਾ ਹੈ, ਉਸ ਦੇ ਮਨ ਵਿੱਚ ਸੱਚਾ ਗਿਆਨ ਪ੍ਰਗਟ ਹੋ ਜਾਂਦਾ ਹੈ।

One whose heart is filled with faith in God the essence of spiritual wisdom is revealed to his mind.

Gurbani Quotes in Punjabi and English

Guru Ramdaas Ji : SGGS Ji : 305

ਜੋ ਸਾਸਿ ਗਿਰਾਸਿ ਧਿਅਾੲੇ ਮੇਰਾ ਹਰਿ ਹਰਿ 
ਸੋ ਗੁਰਸਿਖੁ ਗੁਰੂ ਮਨਿ ਭਾਵੈੈ।।

ਗੁਰੂ ਦਾ ਸਿੱਖ ਜੋ ਆਪਣੇ ਹਰ ਸੁਅਾਸ ਅਤੇ ਹਰ ਬੁਰਕੀ ਨਾਲ ਵਾਹਿਗੁਰੂ ਨੂੰ ਯਾਦ ਕਰਦਾ ਹੈ ਉਹ ਸਤਿਗੁਰਾਂ ਨੂੰ ਚੰਗਾ ਲਗਦਾ ਹੈ।

One who remembers my Lord, with every breath & every morsel of food that Gursikh becomes pleasing to the Guru.

Gurbani Quotes in Punjabi and English

Bhagat Ravidaas Ji : SGGS Ji : 659

ਪ੍ਰਾਨੀ ਕਿਅਾ ਮੇਰਾ ਕਿਅਾ ਤੇਰਾ।।
ਜੈਸੇ ਤਰਵਰ ਪੰਖਿ ਬਸੇਰਾ।।

ਹੇ ਫਾਨੀ ਬੰਦੇ! ਕੀ ਮੇਰਾ ਹੈ, ਤੇ ਕੀ ਹੈ ਤੇਰਾ? (ੲਿਹਨਾਂ ਵਿਤਕਰਿਅਾਂ ਦਾ ਕੀ ਲਾਭ?) ਜਿਵੇਂ ਰੁੱਖਾਂ ੳੁੱਤੇ ਪੰਛੀਆਂ ਦਾ (ਸਿਰਫ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ੲਿਸ ਜਗਤ ਵਿੱਚ ਹੈ)।

O mortal, what is mine & what is yours? The soul is like a bird perched upon a tree.

Gurbani Quotes in Punjabi and English

Guru Arjan Dev Ji : SGGS Ji : 10

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ
ਕਾਹੇ ਮਨ ਭੳੁ ਕਰਿਅਾ।।

ਪਰਮਾਤਮਾ ਅਾਪ ਹਰੇਕ ਜੀਵ ਵਾਸਤੇ ਰਿਜ਼ਕ ਅਪੜਾਂਦਾ ਹੈ, ਹੇ ਮਨ! ਤੂੰ ਰਿਜ਼ਕ ਦੇ ਫਿਕਰ ਵਿੱਚ ਕਿੳੁਂ ਘਬਰਾਂਦਾ ਹੈ?

For each & every being the Lord & Master provides sustenance, so why do you fear & worry, O my mind?

Gurbani Quotes in Punjabi and English

Guru Raamdaas Ji : SGGS Ji: 735

ਜਿੳੁ ਭਾਵੈ ਤਿੳੁ ਰਾਖੁ ਮੇਰੇ ਸਾਹਿਬ
ਮੈ ਤੁਝ ਬਿਨੁ ਅਵਰੁ ਨ ਕੋੲੀ।।

ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੈਨੂੰ ਰੱਖ। ਤੈਥੋਂ ਬਿਨਾਂ ਮੇਰਾ ਕੋੲੀ ਹੋਰ ਸਹਾਰਾ ਨਹੀਂ ਹੈ।

Please keep me as it pleases you, O my Lord &  Master! Without you, i have no other at all.

Comments