Gurbani Quotes in Punjabi with Meaning

Gurbani Quotes in Punjabi with Meaning
Gurbani Quotes in Punjabi with Meaning

Shri Guru Granth Sahib Ji : Ang - 20

ਨਾਨਕ ਬੇੜੀ ਸਚ ਕੀ 
ਤਰੀਅੈ ਗੁਰ ਵੀਚਾਰਿ।।

ਹੇ ਨਾਨਕ! (ਸੰਸਾਰ ੲਿੱਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਅਾ ਲੈਕੇ ਸਿਮਰਨ ਦੀ ਬੇੜੀ ਬਣਾ ਲੲੀੲੇ ਤਾਂ ਪਾਰ ਲੰਘ ਸਕੀਦਾ ਹੈ।

O Nanak, the boat of truth will ferry you across; if you follow the teachings of the Guru.


Gurbani Quotes in Punjabi with Meaning

ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ
ੲਿਕ ਰਾਤੀ ਕੇ ਹਭਿ ਪਾਹੁਣਿਅਾ।।

ਪਰਮਾਤਮਾ ਨਾਲ ਪਿਅਾਰ ਪਾੳੁਣਾ ਚਾਹੀਦਾ ਹੈ। (ਅਾਪਣੇ ਕਿਸੇ ਧਨ-ਪਦਾਰਥ ਅਾਦਿਕ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ੲਿੱਥੇ ਅਸੀਂ ਸਾਰੇ ੲਿੱਕ ਰਾਤ ਦੇ ਪ੍ਰਾਹੁਣੇ ਹੀ ਹਾਂ।

Love the Lord and do not take pride in yourself; everyone is a guest for a single night.

Gurbani Quotes in Punjabi with Meaning

Guru Arjan Dev Ji : SGGS Ji : 1340

ਘਰਿ ਬਾਹਰਿ ਪ੍ਰਭੁ ਸਭਨੀ ਥਾੲੀ।।
ਸੰਗਿ ਸਹਾੲੀ ਜਹ ਹੳੁ ਜਾੲੀ।।

ਘਰ ਦੇ ਅੰਦਰ ਤੇ ਬਾਹਰ ਸਭ ਥਾਵਾਂ ਵਿੱਚ ਪ੍ਰਭੂ ਵੱਸ ਰਿਹਾ ਹੈ। ਮੈਂ ਤਾਂ ਜਿੱਥੇ ਭੀ ਜਾਂਦਾ ਹਾਂ, ਮੇਰਾ ੳੁਹ ਮਦਦਗਾਰ ਪ੍ਰਭੂ ਸਦਾ ਮੇਰੇ ਨਾਲ ਹੀ ਹੁੰਦਾ ਹੈ।

Inside the home & outside, God is everywhere. Wherever I go, my helper & supporter. The Lord is always with me.

Gurbani Quotes in Punjabi with Meaning


Guru Arjan Dev Ji : SGGS Ji : 176

ਮਿਲ ਜਗਦੀਸ ਮਿਲਨ ਕੀ ਬਰੀਅਾ।।
ਚਿਰੰਕਾਲ ੲਿਹ ਦੇਹ ਸੰਜਰੀਅਾ।।

ਜਗਤ ਦੇ ਮਾਲਕ ਪ੍ਰਭੂ ਨੂੰ ਹੁਣ ਮਿਲ, ੲਿਹ ਮਨੁੱਖਾ ਜਨਮ ਹੀ ਪ੍ਰਭੂ ਨੂੰ ਮਿਲਣ ਦਾ ਸਮਾਂ ਹੈ। ਬੜੇ ਚਿਰ ਪਿੱਛੋਂ ਤੈਨੂੰ ੲਿਹ ਮਨੁੱਖਾ-ਸਰੀਰ ਮਿਲਿਅਾ ਹੈ।

Meet the Lord of the universe-now is the time to meet him. After so very long, you have obtained this human body.

Gurbani Quotes in Punjabi with Meaning

Shri Guru Granth Sahib Ji : Ang - 264

ਜਹ ਮਾਤ ਪਿਤਾ ਸੁਤ ਮੀਤ ਨ ਭਾੲੀ।।
ਮਨ ੳੂਹਾ ਨਾਮੁ ਤੇਰੈ ਸੰਗਿ ਸਹਾੲੀ।।

ਜਿੱਥੇ ਮਾਂ, ਪਿੳੁ, ਪੁੱਤਰ, ਮਿੱਤਰ, ਭਰਾ ਕੋੲੀ ਸਾਥੀ ਨਹੀਂ ਬਣਦਾ, ਹੇ ਮਨ! ੳੁੱਥੇ ਪ੍ਰਭੂ ਦਾ ਨਾਮ ਤੇਰੇ ਨਾਲ ਸਹਾੲਿਤਾ ਕਰਨ ਵਾਲਾ ਹੈ।

O my mind, there only the Naam, the name of the Lord, shall be with you as your help and support.

Comments