Gurbani Quotes in Gurmukhi

Gurbani quotes in gurmukhi
Gurbani quotes in gurmukhi

Gurbani Quotes in Gurmukhi


SGGS Ji : 682

ਮਾਂਗੳੁ ਰਾਮ ਤੇ ੲਿਕੁ ਦਾਨੁ।।
ਸਗਲ ਮਨੋਰਥ ਪੂਰਨ ਹੋਵਹਿ 
ਸਿਮਰੳੁ ਤੁਮਰਾ ਨਾਮੁ।।

ਹੇ ਭਾੲੀ! ਮੈਂ ਪਰਮਾਤਮਾ ਪਾਸੋਂ ੲਿੱਕ ਖੈਰ ਮੰਗਦਾ ਹਾਂ (ਪਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ) ਹੇ ਪ੍ਰਭੂ! ਮੈਂ ਤੇਰਾ ਨਾਮ (ਸਦਾ) ਸਿਮਰਦਾ ਰਹਾਂ, (ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਅਾਂ ਮੁਰਾਦਾਂ ਪੂਰੀਅਾਂ ਹੋ ਜਾਂਦੀਅਾਂ ਹਨ।

Hey! I ask for the fair from God (the Lord before God), Lord! I will be meditating on your name (always) meditating on (with the blessing of The Simran).

Gurbani Quotes in Gurmukhi


Guru Arjan Dev Ji : SGGS Ji: 883

ਅਾਪਸ ਤੇ ੳੂਪਰਿ ਸਭ ਜਾਣਹੁ
ਤੳੁ ਦਰਗਹ ਸੁਖੁ ਪਾਵਹੁ।।

ਜਦੋਂ ਤੁਸੀਂ ਸਭਨਾਂ ਨੂੰ ਅਾਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਦਾ ਅਾਨੰਦ ਮਾਣੋਗੇ।

Know that all are above you & you shall find peace in the presence of God.

Gurbani Quotes in Gurmukhi

Guru Arjan Dev Ji : SGGS Ji : 848

ੲਿਕੁ ਤਿਲੁ ਪ੍ਰਭੂ ਨ ਵੀਸਰੈ 
ਜਿਨਿ ਸਭੁ ਕਿਛੁ ਦੀਨਾ ਰਾਮ।।

ਹੇ ਭਾੲੀ! ਜਿਸ ਪ੍ਰਭੂ ਨੇ ਸਾਨੂੰ ਸਭ ਕੁਛ ਦਿੱਤਾ ਹੈ, ੳੁਸ ਨੂੰ ਰਤਾ ਭਰ ਸਮੇਂ ਲੲੀ ਭੀ ਭੁੱਲਣਾ ਨਹੀਂ ਚਾਹੀਦਾ।

I shall not forget God, even for an instant. He has blessed me with everything.

Gurbani Quotes in Gurmukhi

Bhagat Ravidas Ji : SGGS Ji : 793

ਜੋ ਦਿਨ ਅਾਵਹਿ ਸੋ ਦਿਨ ਜਾੲੀ
ਕਰਨਾ ਕੂਚੁ ਰਹਨੁ ਥਿਰੁ ਨਾਹੀ।।

(ਮਨੁੱਖ ਦੀ ਜ਼ਿੰਦਗੀ ਵਿੱਚ) ਜੋ ਵੀ ਦਿਨ ਅਾੳੁਂਦੇ ਹਨ, ੳੁਹ ਲੰਘ ਜਾਂਦੇ ਹਨ; (ਭਾਵ ੳੁਮਰ ਘੱਟਦੀ ਜਾਂਦੀ ਹੈ, ਸਮਾਂ ਬੀਤਦਾ ਜਾਂਦਾ ਹੈ) ਅਤੇ ੲਿਥੋਂ ਹਰੇਕ ਨੇ ਕਿਸੇ ਨਾ ਕਿਸੇ ਦਿਨ ਟੁਰ ਜਾਣਾ ਹੈ, ਕਿਸੇ ਨੇ ਵੀ ੲਿੱਥੇ ਸਦਾ ਨਹੀਂ ਰਹਿਣਾ।

The day which comes, that day shall pass off. (Life is passing away) & we must march on; no one remain here forever.

Gurbani Quotes in Gurmukhi

ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ।।
ਤੁਮਰੀ ਕਿਰਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ।।

ਹੇ ਪਾਰਬ੍ਰਹਮ! ਮੈਂ ਤੇਰਾ ਦਾਸ ਹਾਂ ਤੇਰੇ ਦਾਸ ਦੀ ਤੇਰੇ ਦਰ ਤੇ ਅਰਜ਼ੋੲੀ ਹੈ ਕਿ ਮੇਰੇ ਹਿਰਦੇ ਵਿੱਚ (ਅਾਤਮਕ ਜੀਵਨ ਦਾ) ਚਾਨਣ ਕਰ ਤਾਂ ਕਿ ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਵਿਕਾਰਾਂ ਦਾ ਨਾਸ ਹੋ ਜਾੲੇ।

This is the prayer of your slave: please enlighten my heart. By your mercy, O supreme Lord God, please erase my sins.