Gurbani Quotes Text

 

Gurbani Quotes Text
Gurbani Quotes Text


Bhagat Fareed Ji : SGGS Ji : 1379

ਧਿਗੁ ਤਿਨਾ ਕਾ ਜੀਵਿਅਾ
ਜਿਨਾ ਵਿਡਾਣੀ ਅਾਸ।।

ਜੋ ਲੋਕ ਦੂਜਿਆਂ ਤੋਂ ਆਸ ਰੱਖਦੇ ਹਨ, ਓਹਨਾ ਦਾ ਜਿਓਣਾ ਫਿਟਕਾਰਯੋਗ ਹੈ (ਆਸ ਇਕ ਰੱਬ ਤੇ ਹੀ ਰੱਖੋ)।

Cursed are the lives of those who place their hopes in others (instead of God).

Gurbani Quotes Text

Guru Amar Dass Ji : SGGS Ji :1045

ਪੰਚ ਦੂਤ ਕਾੲਿਅਾ ਸੰਘਾਰਹਿ
ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ।।

ਪੰਜ ਭੁਤਨੇ (ਵਿਕਾਰ) ਸਾਡੀ ਬੁੱਧੀ ਨੂੰ, ਸਾਡੇ ਮਨ ਨੂੰ ਗਾਲਦੇ (ਨਸ਼ਟ ਕਰਦੇ) ਰਹਿੰਦੇ ਹਨ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਅਾਪਣੇ ਮਨ ਵਿੱਚ ਨਹੀਂ ਵਸਾਂਦੇ, ੳੁਹ ੲਿਹਨਾਂ ਪੰਜਾਂ ਵਿਕਾਰਾਂ ਦਾ ਸ਼ਿਕਾਰ ਹੋ ਕੇ ਜਨਮ ਮਰਨ ਦੇ ਗੇੜ ਵਿੱਚ ਪੲੇ ਰਹਿੰਦੇ ਹਨ।

The five demons destroy the mind. The ones who do not follow the teachings of Guru are attacked by these evil demons & are reincarnated.

Gurbani Quotes Text

Guru Arjan Dev Ji : SGGS Ji : 105

ਜਿਥੈ ਨਾਮੁ ਜਪੀਅੈ ਪ੍ਰਭ ਪਿਅਾਰੇ।।
ਸੇ ਅਸਥਲ ਸੋੲਿਨ ਚੳੁਬਾਰੇ।।

ਜਿਸ ਥਾਂ ਤੇ ਪਿਅਾਰੇ ਪ੍ਰਭੂ ਦਾ ਨਾਮ ਸਿਮਰਿਅਾ ਜਾਂਦਾ ਹੈ, ੳੁਹ ਰੜੇ ਥਾਂ ਭੀ ਮਾਨੋ ਸੋਨੇ ਦੇ ਚੁਬਾਰੇ ਬਣ ਜਾਂਦੇ ਹਨ।

Where there is the remembrance of the beloved God - those barren places become mansions of Gold.

Gurbani Quotes Text

Guru Arjan Dev Ji : SGGS Ji : 1307

ਸਾਜਨੋ ਤੂ ਮੀਤੁ ਮੇਰਾ
ਗ੍ਰਿਹਿ ਤੇਰੈ ਸਭੁ ਕੇਹੁ।।

ਹੇ ਪ੍ਰਭੂ! ਤੂੰ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੇਰੇ ਘਰ ਵਿੱਚ ਸਭ ਕੁਝ ਹੈ।

You are my friend, my very best friend: O Lord, everything is in your Home.


Gurbani Quotes Text

Guru Arjan Dev Ji : SGGS Ji : 1140

ਮਾੲਿਅਾ ਮੋਹਿ ਕੜੇ ਕੜਿ ਪਚਿਅਾ।।
ਬਿਨ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਅਾ।।

ਮਾੲਿਅਾ ਦੇ ਮੋਹ ਵਿੱਚ ਫਸਿਅਾ ਹੋੲਿਅਾ ਮਨੁੱਖ ਖਿੱਝ ਖਿੱਝ ਕੇ ਅਾਤਮਕ ਮੌਤ ਮਰਦਾ ਰਹਿੰਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ (ਮਾੲਿਅਾ ਦੀ ਖਾਤਰ) ਭਟਕ ਭਟਕ ਕੇ ਖੁਅਾਰ ਹੋ ਜਾਂਦਾ ਹੈ।

In love & attachment to wordly pleasures, the mortals become miserable & consumed by sadness. Without the naam, they wander & wander & wander & waste away.