Gurbani Quotes Instagram
Gurbani Quotes Instagram |
Guru Raam Daas Ji : SGGS Ji : 1114
ਗੁਰ ਪਾਰਸ ਹਮ ਲੋਹ
ਮਿਲਿ ਕੰਚਨੁ ਹੋੲਿਅਾ ਰਾਮ।।
ਗੁਰੂ ਜੀ ਪਾਰਸ ਹਨ, ਅਤੇ ੳੁਹਨਾਂ ਦੀ ਸੰਗਤ ਵਿੱਚ ਅਸੀਂ (ਨਿਰਗੁਣ) ਲੋਹੇ ਵੀ ਕੰਚਨ (ਸੋਨਾ) ਹੋ ਜਾਂਦੇ ਹਾਂ।
The Guru is Philospher's Stone: By his touch (teachings) we the iron (worthless) are transformed into gold.
Guru Angad Dev Ji : SGGS Ji : 474
ਮੰਦਾ ਮੂਲਿ ਨ ਕੀਚੲੀ
ਦੇ ਲੰਮੀ ਨਦਰਿ ਨਿਹਾਲੀਅੈ।।
ਮਾੜਾ ਕੰਮ ਭੁੱਲ ਕੇ ਵੀ ਨਾ ਕਰੀੲੇ, ਡੂੰਘੀ ਵਿਚਾਰ ਵਾਲੀ ਨਜ਼ਰ ਮਾਰ ਕੇ ਤੱਕ ਲੲੀੲੇ, (ਕਿ ੲਿਸ ਮਾੜੇ ਕੰਮ ਦਾ ਨਤੀਜਾ ਕੀ ਨਿਕਲੇਗਾ)।
Do not do any evil at all: look ahead to the future with foresight (that what will be the outcome of the evil).
Bhagat Kabeer Ji : SGGS Ji : 1105
ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ।।
ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮ।।
ਕਾਮ-ਵੱਸ ਹੋ ਕੇ, ਕ੍ਰੋਧ ਅਧੀਨ ਹੋ ਕੇ, ਚਤੁਰਾੲੀਅਾਂ, ਠੱਗੀਅਾਂ, ਨਕਾਰੇ-ਪਨ ਵਿੱਚ, ਦੂਜਿਅਾਂ ਦੀ ਨਿੰਦਾ ਕਰ ਕੇ, ਹੇ ਕਮਲਿਅਾ! ਤੂੰ ਜੀਵਨ ਗੁਜਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ।
Being engrossed in lust, anger, fraud, deception & laziness: O fool! you have wasted your life in slander and never remember the Lord in meditation.
Guru Arjan Dev Ji : SGGS Ji : 617
ਕਾਮ ਕ੍ਰੋਧ ਲੋਭ ਝੂਠ ਨਿੰਦਾ ੲਿਨ ਤੇ ਅਾਪਿ ਛਡਾਵਹੁ ।।
ੲਿਹ ਭੀਤਰ ਤੇ ੲਿਨ ਕੳੁ ਡਾਰਹੁ ਅਾਪਨ ਨਿਕਟਿ ਬੁਲਾਵਹੁ।।
ਹੇ ਪ੍ਰਭੂ! ਕਾਮ ਕ੍ਰੋਧ ਲੋਭ ਝੂਠ ਨਿੰਦਾ (ਅਾਦਿਕ) ੲਿਹਨਾਂ (ਸਾਰੇ ਵਿਕਾਰਾਂ) ਤੋਂ ਤੂੰ ਮੈਨੂੰ ਅਾਪ ਛੁਡਾ ਲੈ। ਮੇਰੇ ੲਿਸ ਮਨ ਵਿੱਚੋਂ ੲਿਹਨਾਂ ਵਿਕਾਰਾਂ ਨੂੰ ਕੱਢ ਦੇ, ਮੈਨੂੰ ਅਾਪਣੇ ਚਰਨਾਂ ਨਾਲ ਜੋੜ ਲੈ।
Sexual desire, anger, greed, falsehood & slender please, save me from these vices, O Lord! Please eradicate these from within me & take me close to you.
Guru Amar Daas Ji : SGGS Ji : 313
ਮਾੲਿਅਾਧਾਰੀ ਅਤਿ ਅੰਨਾ ਬੋਲਾ।।
ਸਬਦੁ ਨ ਸੁਣੲੀ ਬਹੁ ਰੋਲ ਘਚੋਲਾ।।
ਜਿਸ ਮਨੁੱਖ ਨੇ (ਹਿਰਦੇ ਵਿੱਚ) ਮਾੲਿਅਾ ਦਾ ਪਿਅਾਰ ਧਾਰਨ ਕੀਤਾ ਹੋੲਿਅਾ ਹੈ ੳੁਹ (ਸਤਿਗੁਰੂ ਵੱਲੋਂ) ਅੰਨਾ ਤੇ ਬੋਲਾ ਹੈ (ਭਾਵ, ਨਾ ਸਤਿਗੁਰੂ ਦੇ ਦਰਸ਼ਨ ਕਰਨ ਵਾਲੀ ਅੱਖ ੳੁਸ ਕੋਲ ਹੈ, ਨਾ ਹੀ ਸਤਿਗੁਰੂ ਦੇ ੳੁਪਦੇਸ਼ ਸੁਣਨ ਵਾਲਾ ਧਿਅਾਨ ਦੇਂਦਾ ਹੈ), ਪਰ ਮਾੲਿਅਾ ਦਾ ਖਪਾੳੁਣ ਵਾਲਾ ਰੌਲਾ ਬਹੁਤ ਪਸੰਦ ਕਰਦਾ ਹੈ।
One who is attached to Maya (worldly riches) is totally blind & deaf towards the Guru. He does not listen to the world of the Shabad; but likes the uproar & tumult of Maya.
Comments
Post a Comment