Gurbani Quotes in Gurmukhi

Gurbani quotes in gurmukhi
Gurbani quotes in gurmukhi

Gurbani Quotes in Gurmukhi


SGGS Ji : 682

ਮਾਂਗੳੁ ਰਾਮ ਤੇ ੲਿਕੁ ਦਾਨੁ।।
ਸਗਲ ਮਨੋਰਥ ਪੂਰਨ ਹੋਵਹਿ 
ਸਿਮਰੳੁ ਤੁਮਰਾ ਨਾਮੁ।।

ਹੇ ਭਾੲੀ! ਮੈਂ ਪਰਮਾਤਮਾ ਪਾਸੋਂ ੲਿੱਕ ਖੈਰ ਮੰਗਦਾ ਹਾਂ (ਪਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ) ਹੇ ਪ੍ਰਭੂ! ਮੈਂ ਤੇਰਾ ਨਾਮ (ਸਦਾ) ਸਿਮਰਦਾ ਰਹਾਂ, (ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਅਾਂ ਮੁਰਾਦਾਂ ਪੂਰੀਅਾਂ ਹੋ ਜਾਂਦੀਅਾਂ ਹਨ।

Hey! I ask for the fair from God (the Lord before God), Lord! I will be meditating on your name (always) meditating on (with the blessing of The Simran).

Gurbani Quotes in Gurmukhi


Guru Arjan Dev Ji : SGGS Ji: 883

ਅਾਪਸ ਤੇ ੳੂਪਰਿ ਸਭ ਜਾਣਹੁ
ਤੳੁ ਦਰਗਹ ਸੁਖੁ ਪਾਵਹੁ।।

ਜਦੋਂ ਤੁਸੀਂ ਸਭਨਾਂ ਨੂੰ ਅਾਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਦਾ ਅਾਨੰਦ ਮਾਣੋਗੇ।

Know that all are above you & you shall find peace in the presence of God.

Gurbani Quotes in Gurmukhi

Guru Arjan Dev Ji : SGGS Ji : 848

ੲਿਕੁ ਤਿਲੁ ਪ੍ਰਭੂ ਨ ਵੀਸਰੈ 
ਜਿਨਿ ਸਭੁ ਕਿਛੁ ਦੀਨਾ ਰਾਮ।।

ਹੇ ਭਾੲੀ! ਜਿਸ ਪ੍ਰਭੂ ਨੇ ਸਾਨੂੰ ਸਭ ਕੁਛ ਦਿੱਤਾ ਹੈ, ੳੁਸ ਨੂੰ ਰਤਾ ਭਰ ਸਮੇਂ ਲੲੀ ਭੀ ਭੁੱਲਣਾ ਨਹੀਂ ਚਾਹੀਦਾ।

I shall not forget God, even for an instant. He has blessed me with everything.

Gurbani Quotes in Gurmukhi

Bhagat Ravidas Ji : SGGS Ji : 793

ਜੋ ਦਿਨ ਅਾਵਹਿ ਸੋ ਦਿਨ ਜਾੲੀ
ਕਰਨਾ ਕੂਚੁ ਰਹਨੁ ਥਿਰੁ ਨਾਹੀ।।

(ਮਨੁੱਖ ਦੀ ਜ਼ਿੰਦਗੀ ਵਿੱਚ) ਜੋ ਵੀ ਦਿਨ ਅਾੳੁਂਦੇ ਹਨ, ੳੁਹ ਲੰਘ ਜਾਂਦੇ ਹਨ; (ਭਾਵ ੳੁਮਰ ਘੱਟਦੀ ਜਾਂਦੀ ਹੈ, ਸਮਾਂ ਬੀਤਦਾ ਜਾਂਦਾ ਹੈ) ਅਤੇ ੲਿਥੋਂ ਹਰੇਕ ਨੇ ਕਿਸੇ ਨਾ ਕਿਸੇ ਦਿਨ ਟੁਰ ਜਾਣਾ ਹੈ, ਕਿਸੇ ਨੇ ਵੀ ੲਿੱਥੇ ਸਦਾ ਨਹੀਂ ਰਹਿਣਾ।

The day which comes, that day shall pass off. (Life is passing away) & we must march on; no one remain here forever.

Gurbani Quotes in Gurmukhi

ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ।।
ਤੁਮਰੀ ਕਿਰਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ।।

ਹੇ ਪਾਰਬ੍ਰਹਮ! ਮੈਂ ਤੇਰਾ ਦਾਸ ਹਾਂ ਤੇਰੇ ਦਾਸ ਦੀ ਤੇਰੇ ਦਰ ਤੇ ਅਰਜ਼ੋੲੀ ਹੈ ਕਿ ਮੇਰੇ ਹਿਰਦੇ ਵਿੱਚ (ਅਾਤਮਕ ਜੀਵਨ ਦਾ) ਚਾਨਣ ਕਰ ਤਾਂ ਕਿ ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਵਿਕਾਰਾਂ ਦਾ ਨਾਸ ਹੋ ਜਾੲੇ।

This is the prayer of your slave: please enlighten my heart. By your mercy, O supreme Lord God, please erase my sins.

Gurbani Quotes in Punjabi Lines

Gurbani Quotes in Punjabi Lines
Gurbani Quotes in Punjabi Lines

Gurbani Quotes in Punjabi Lines


Guru Arjan Dev Ji : SGGS Ji : 809

ਅੈਸੀ ਭਗਤਿ ਗੋਵਿੰਦ ਕੀ 
ਕੀਟਿ ਹਸਤੀ ਜੀਤਾ।।

ਪ੍ਰਭੂ ਦੀ ਭਗਤੀ ਵਿੱਚ ਐਸੀ ਤਾਕਤ ਹੈ ਕਿ ਇਸਦੀ ਬਰਕਤ ਨਾਲ ਕੀੜੀ ਵੀ ਹਾਥੀ ਉੱਤੇ ਜਿੱਤ ਪ੍ਰਾਪਤ ਕਰ ਲੈਂਦੀ ਹੈ।

Such is the devotional worship of the Lord. That even the ant can overpower the elephant.

Gurbani Quotes in Punjabi Lines

ਚਰਨ ਸਰਨਿ ਗੁਰ ੲੇਕ ਪੈਡਾ ਜਾੲਿ ਚਲ 
ਸਤਿਗੁਰ ਕੋਟਿ ਪੈਡਾ ਅਾਗੇ ਹੋੲਿ ਲੇਤ ਹੈ।।

ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਇੱਕ ਕਦਮ ਵੀ ਸਤਿਗੁਰਾਂ ਦੀ ਸਰਨ ਵੱਲ ਤੁਰ ਕੇ ਜਾਂਦਾ ਹੈ ਤਾਂ ਸਤਿਗੁਰ ਦਿਆਲ ਹੋ ਕੇ ਉਸ ਸਿੱਖ ਦੇ ਇੱਕ ਕਦਮ ਦੇ ਪਿੱਛੇ ਕਰੋੜਾਂ ਹੀ ਕਦਮ ਆਪ ਤੁਰ ਕੇ ਉਸਨੂੰ ਅੱਗੋਂ ਹੋ ਸੰਭਾਲਦੇ ਹਨ।

If there is a step with a devotion feelings, God walks to him, then the God will take millions of steps and take on a step by a step of the Sikh.

Gurbani Quotes in Punjabi Lines

ਦੁਖੁ ਦਾਰੂ ਸੁਖੁ ਰੋਗੁ ਭੲਿਅਾ 
ਜਾ ਸੁਖੁ ਤਾਮਿ ਨ ਹੋੲੀ।।

(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ਼ ਬਣ ਜਾਂਦੀ ਹੈ ਅਤੇ ਸੁੱਖ ਓਹਨਾ ਲਈ ਦੁੱਖ ਦਾ ਕਾਰਨ ਹੋ ਜਾਂਦਾ ਹੈ। ਕਿਉਂਕਿ ਸੁਖ ਵੇਲੇ ਇਨਸਾਨ ਪਰਮਾਤਮਾ ਨੂੰ ਭੁੱਲ ਜਾਂਦਾ ਹੈ।

(O Lord! There is your vunctory that) is the treatment of the tribulation (living diseases) treasures and causes the pain for it. Because the human being happily happiesting God.

Gurbani Quotes in Punjabi Lines

ਸਤਿਗੁਰੁ ਸਾਜਨੁ ਪੁਰਖੁ ਵਡ ਪਾੲਿਅਾ
ਹਰਿ ਰਸਕਿ ਰਸਕਿ ਫਲ ਲਾਗਿਬਾ।।

ਹੇ ਭਾੲੀ! ਗੁਰੂ (ਸਭ ਦਾ) ਸੱਜਣ ਹੈ, ਗੁਰੂ ਮਹਾ ਪੁਰਖ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ੳੁਹ ਮਨੁੱਖ ਬੜੇ ਸੁਅਾਦ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਫਲ ਖਾਣ ਲੱਗ ਪੈਂਦਾ ਹੈ।

I have found the True Guru my friend, the greatest being. Love and affection for the Lord has blossomed forth.

Gurbani Quotes in Punjabi Lines


Shri Guru Granth Sahib Ji : 1284

ਗੁਣ ਛੋਡਿ ਅੳੁਗਣ ਕਮਾਵਦੇ 
ਦਰਗਹ ਹੋਹਿ ਖੁਅਾਰੁ।।
ਜੂਅੈ ਜਨਮੁ ਤਿਨੀ ਹਾਰਿਅਾ 
ਕਿਤੁ ਅਾੲੇ ਸੰਸਾਰਿ।।

ਜਿਹੜੇ ਜੀਵ ਗੁਣ ਛੱਡ ਕੇ ਅਉਗਣ ਕਮਾਉਂਦੇ ਹਨ, ਉਹ (ਆਖ਼ਰ) ਪ੍ਰਭੂ ਦੀ ਹਜ਼ੂਰੀ ਵਿੱਚ ਸ਼ਰਮਿੰਦੇ ਹੁੰਦੇ ਹਨ। ਅਜਿਹੇ ਜੀਵ (ਮਾਨੋ) ਜੂਏ ਵਿੱਚ ਮਨੁੱਖਾ ਜਨਮ ਹਾਰ ਜਾਂਦੇ ਹਨ। ੳੁਹਨਾਂ ਦਾ ਸੰਸਾਰ ਵਿੱਚ ਆਉਣਾ ਵਿਅਰਥ ਚਲਾ ਜਾਂਦਾ ਹੈ।

Forsaking virtue, they practice evil; they shall be miserable in the court of the Lord. They lose their life in the gamble; why did they even come into the world?

Gurbani Quotes in Punjabi Status

Gurbani Quotes in Punjabi Status
Gurbani Quotes in Punjabi Status

Gurbani Quotes in Punjabi Status


ਗੰਧਣ ਵੈਣ ਸੁਣਹਿ ੳੁਰਝਾਵਹਿ
ਨਾਮੁ ਲੈਤ ਅਲਕਾੲਿਅਾ।।

ਮਨੁੱਖ ਗੰਦੇ ਗੀਤ ਸੁਣਦਾ ਹੈ ਤੇ ਮਸਤ ਹੁੰਦਾ ਹੈ, ਪ੍ਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈ।

Caught up in listening evil songs, man is hesitant to chant Naam.

Gurbani Quotes in Punjabi Status


ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤਿ ਬਚਾਵੈ।।
ਸੱਤ੍ ਅਨੇਕ ਚਲਾਵਤ ਘਾਵ ਤੳੂ ਤਨ ੲੇਕ ਨ ਲਾਗਨ ਪਾਵੈ।।

ਉਹ ਪ੍ਰਭੂ ਸਭ ਜੀਵਾਂ ਨੂੰ ਰੋਗਾਂ, ਸੋਗਾਂ ਅਤੇ ਜਲ ਦੇ ਮਗਰਮੱਛ ਅਾਦਿ ਜੀਵਾਂ ਤੋਂ ਕਈ ਤਰੀਕਿਆਂ ਨਾਲ ਬਚਾਉਂਦਾ ਹੈ। ਦੁਸ਼ਮਣ ਕਈ ਤਰਾਂ ਦੇ ਦਾਂਵ ਚਲਾਉਂਦਾ ਹੈ, ਪਰ ਜੇਕਰ ਉਸ ਦੀ ਮੇਹਰ ਦੀ ਨਿਗਾਹ ਹੋਵੇ ਤਾਂ ਸ਼ਰੀਰ ਤੇ ਇਕ ਜਖਮ ਵੀ ਨਹੀਂ ਲੱਗ ਸਕਦਾ, ਉਹ ਆਪਣੇ ਸੇਵਕਾਂ ਨੂੰ ਆਪਣੀ ਮੇਹਰ ਭਰਿਆ ਹੱਥ ਦੇ ਕੇ ਰੱਖਦਾ ਹੈ।

That Lord saves all beings in many ways from the diseases, sorrows and water crocodile Christian arm. The enemy runs many kinds of claims, but if his mare, is not even a wound on the body.

Gurbani Quotes in Punjabi Status

Guru Arjan Dev Ji : SGGS Ji : 631

ਪ੍ਰਭ ਜੀੳੁ ਖਸਮਾਨਾ ਕਰਿ ਪਿਅਾਰੇ।।
ਬੁਰੇ ਭਲੇ ਹਮ ਥਾਰੇ।।

ਹੇ ਪਿਅਾਰੇ ਪ੍ਰਭੂ ਜੀ! (ਤੂੰ ਸਾਡਾ ਖਸਮ ਹੈਂ) ਖਸਮ ਵਾਲਾ ਫਰਜ਼ ਪੂਰਾ ਕਰ। ਭਾਵੇਂ ਅਸੀਂ ਭੈੜੇ ਹਾਂ ਭਾਵੇਂ ਚੰਗੇ, ਅਸੀਂ ਤੇਰੇ ਹੀ ਹਾਂ (ਸਾਨੂੰ ਬਖਸ਼ ਲੈ)।।

O dear God. Beloved God! Please make me your own. Whether good or bad. I am yours.

Gurbani Quotes in Punjabi Status

Japji Sahib : Guru Nanak Dev Ji

ਭਰੀਅੈ ਮਤਿ ਪਾਪਾ ਕੈ ਸੰਗਿ।।
ਓਹ ਧੋਪੈ ਨਾਵੈ ਕੈ ਰੰਗਿ।।

ਜੇ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾੲੇ, ਤਾਂ ੳੁਹ ਪਾਪ ਵਾਹਿਗੁਰੂ ਜੀ ਦੇ ਨਾਮ ਵਿੱਚ ਪਿਅਾਰ ਕਰਨ ਨਾਲ ਹੀ ਧੋਤੇ ਜਾ ਸਕਦੇ ਹਨ।

When the intellect is stained & polluted by sins. It can only be cleansed by the love of the naam, the Name of the Lord.


ਸਚੈ ਮਾਰਗਿ ਚਲਦਿਅਾ
ੳੁਸਤਤਿ ਕਰੇ ਜਹਾਨੁ।।

ਸੱਚੇ ਰਸਤੇ ੳੁੱਤੇ ਤੁਰਿਅਾਂ ਜਗਤ ਸੋਭਾ ਕਰਦਾ ਹੈ।

Walking on the path of truth one is admired all over the world.

Gurbani Quotes in Punjabi For Bio

Gurbani Quotes in Punjabi For Bio
Gurbani Quotes in Punjabi For Bio

Gurbani Quotes in Punjabi For Bio


ੲਿਹ ਮਾੲਿਅਾ ਕੀ ਸੋਭਾ ਚਾਰਿ ਦਿਹਾੜੇ
ਜਾਦੀ ਬਿਲਮੁ ਨ ਹੋੲੲਿ।।

ਮਾਇਆ ਨਾਲ ਮਿਲੀ ਸੋਭਾ ਚਾਰ ਦਿਨ ਹੀ ਰਹਿੰਦੀ ਹੈ, ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।

Glory of maya lasts for few days.

Gurbani Quotes in Punjabi For Bio

ਜਗਿ ਗਿਅਾਨੀ ਵਿਰਲਾ ਅਾਚਾਰੀ।।
ਜਗਿ ਪੰਡਿਤੁ ਵਿਰਲਾ ਵੀਚਾਰੀ।।

ਜਗਤ ਵਿੱਚ ਗਿਆਨਵਾਨ ਹਨ, ਪਰ ਕਿਸੇ ਵਿਰਲੇ ਦਾ ਆਚਰਣ ਗਿਆਨ ਦੇ ਅਨੁਸਾਰ ਹੈ। ਪੰਡਿਤ ਹਨ, ਪਰ ਕੋਈ ਵਿਰਲਾ ਹੀ ਵਿਚਾਰਵਾਨ ਹੈ।

World is full of scholars and scholarly wisdom. Rare one is a truthful practitioner. 

Gurbani Quotes in Punjabi For Bio

ੳੂਤਮ ਸੰਗਤਿ ੳੂਤਮੁ ਹੋਵੈ।।
ਗੁਣ ਕੳੁ ਧਾਵੈੈ ਅਵਗਣ ਧੋਵੈ।।

ਸ੍ਰੇਸ਼ਟ ਸੰਗਤਿ ਵਿੱਚ ਮਨੁੱਖ ਸ੍ਰੇਸ਼ਟ ਬਣ ਜਾਂਦਾ ਹੈ। ਆਤਮਕ ਗੁਣਾਂ ਲਈ ਦੌੜ-ਭੱਜ ਕਰਦਾ ਹੈ ਤੇ ਅੰਦਰੋਂ ਅਵਗੁਣ ਧੋ ਦੇਂਦਾ ਹੈ।

In an elevating society, one is uplifted; chases after virtues, washes off sins.

Gurbani Quotes in Punjabi For Bio

ਅਗੋ ਦੇ ਜੇ ਚੇਤੀਅੈ 
ਤਾਂ ਕਾੲਿਤੁ ਮਿਲੈ ਸਜਾੲਿ।।

ਜੇ ਪਹਿਲਾਂ ਹੀ (ਫਰਜ਼ ਨੂੰ) ਚੇਤੇ ਕਰਦੇ ਰਹੀਏ ਤਾਂ ਸਜ਼ਾ ਕਿੳੁਂ ਮਿਲੇ?

If one concentrates on Lord beforehand, then why should he be punished?

Gurbani Quotes in Punjabi For Bio

Bhagat Fareed Ji : SGGS Ji : 1378

ਸਾਂੲੀ ਬਾਝਹੁ ਅਾਪਣੇ 
ਵੇਦਣ ਕਹੀਅੈ ਕਿਸੁ।।

ਇਹ ਵੇਦਣ (ਇਹ ਦੁਖੜਾ) ਆਪਣੇ ਸਾਂੲੀ ਬਾਝੋਂ ਹੋਰ ਕਿਸ ਨੂੰ ਅਾਖ ਸੁਣਾਈਏ ?

Without my Lord who can I tell of my sorrow ?

Gurbani Quotes in Punjabi Hd


Gurbani Quotes in Punjabi Hd
Gurbani Quotes in Punjabi Hd

Gurbani Quotes in Punjabi Hd


ਮੰਦਾ ਮੂਲਿ ਨ ਕੀਚੲੀ
ਦੇ ਲੰਮੀ ਨਦਰਿ ਨਿਹਾਲੀਅੈ।।

ਮਾੜਾ ਕੰਮ ਭੁੱਲ ਕੇ ਵੀ ਨਾ ਕਰੀਏ, ਡੂੰਗੀ ਵਿਚਾਰ ਵਾਲੀ ਨਜ਼ਰ ਮਾਰ ਕੇ ਤੱਕੀਏ ਕਿ ਇਸ ਮਾੜੇ ਕੰਮ ਦਾ ਸਿੱਟਾ ਕੀ ਨਿਕਲੇਗਾ।

Do not do any evil at all; think ahead, be farsighted.

Gurbani Quotes in Punjabi Hd

ਜਾਤਿ ਜਨਮੁ ਨਹ ਪੁਛੀਅੈ
ਸਚ ਘਰੁ ਲੇਹੁ ਬਤਾੲਿ।।

ਕਿਸੇ ਦੀ ਜਾਤ ਜਾਂ ਕੁਲ ਨਾ ਪੁਛੋ। ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ।

Never ask about one's social class or birth; discover the true God in everyone.

Gurbani Quotes in Punjabi Hd

ਬਿਘਨੁ ਨ ਕੋੳੂ ਲਾਗਤਾ 
ਗੁਰ ਪਹਿ ਅਰਦਾਸਿ।।
ਰਖਵਾਲਾ ਗੋਬਿੰਦ ਰਾੲਿ 
ਭਗਤਨ ਕੀ ਰਾਸਿ।।

ਗੁਰਾਂ ਅੱਗੇ ਬੇਨਤੀ ਕਰਨ ਦੁਆਰਾ, ਇਨਸਾਨ ਨੂੰ ਕੋਈ ਔਂਕੜ ਪੇਸ਼ ਨਹੀਂ ਆਉਂਦੀ। ਸਾਰੀ ਦੁਨੀਆਂ ਦਾ ਰਖਵਾਲਾ ਵਾਹਿਗੁਰੂ, ਆਪਣੇ ਭਗਤਾਂ ਦੀ ਪੂੰਜੀ ਦਾ ਰੱਖਿਅਕ ਹੈ।

No obstacles will block your way, when you offer your prayers to the Guru. The Sovereign Lord of the universe is the saving grace, the protector of the capital of his devotees.

Gurbani Quotes in Punjabi Hd

ਜਾ ਕੳੁ ਮੁਸਕਲੁ ਅਤਿ ਬਣੈ ਢੋੲੀ ਕੋੲਿ ਨ ਦੇੲਿ।।
ਲਾਗੂ ਹੋੲੇ ਦੁਸਮਨਾ ਸਾਕ ਭਿ ਭਜਿ ਖਲੈ।।
ਸਭੋ ਭਜੈ ਅਾਸਰਾ ਚੁਕੈ ਸਭੁ ਅਸਰਾੳੁ।।
ਚਿਤਿ ਅਾਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾੳੁ।।

ਜਦੋ ਕਿਸੇ ਤੇ ਕੋਈ ਭਾਰੀ ਔਂਕੜ ਆ ਬਣਦੀ ਹੈ ਜਦੋ ਕੋਈ ਪਨਾਹ ਵੀ ਨਹੀਂ ਦਿੰਦਾ ਸਭ ਮਿੱਤਰ ਦੁਸ਼ਮਣ ਬਣ ਜਾਂਦੇ ਹਨ, ਸਭ ਸਾਕ ਸੰਬੰਧੀ ਵੀ ਭੱਜ ਜਾਂਦੇ ਹਨ, ਹਰ ਸਹਾਰਾ ਟੁੱਟ ਜਾਂਦਾ ਹੈ ਤੇ ਸਾਰੀ ਮਦਦ ਖਤਮ ਹੋ ਜਾਂਦੀ ਹੈ ਜੇ ਉਸ ਸਮੇਂ ਪਰਮੇਸ਼ਰ ਨੂੰ ਯਾਦ ਕਰ ਲਵੇ ਤਾਂ ਤੱਤੀ ਵਾ ਵੀ ਨਹੀਂ ਲੱਗਦੀ।

When a heavy blow falls on someone when no one gives shelter all the friends become enemies, all the relatives also run away, every support is broken and all help is lost if he remembers God then it doesn't even look hot.

Gurbani Quotes in Punjabi Hd


Guru Arjan Dev Ji : SGGS Ji : 283

ਦੂਖ ਸੂਖ ਪ੍ਰਭ ਦੇਵਨਹਾਰੁ।।
ਅਵਰ ਤਿਅਾਗਿ ਤੂ ਤਿਸਹਿ ਚਿਤਾਰੁ।।

ਦੁੱਖ ਸੁੱਖ ਦੇਣ ਵਾਲੇ ਵਾਹਿਗੁਰੂ ਜੀ ਆਪ ਹੀ ਹਨ, ਇਸ ਕਰਕੇ ਹੋਰ ਆਸਰੇ ਛੱਡ ਕੇ ਤੂੰ ਵਾਹਿਗੁਰੂ ਜੀ ਨੂੰ ਹੀ ਯਾਦ ਕਰ।

God is the giver of pain & pleasure. So abandon others & think of him alone.

Guru Har Rai Sahib Ji Birthday Wishes

Guru har rai sahib ji
Guru Har Rai Sahib Ji

Guru Har Rai Sahib Ji Birthday


Dhan dhan Sri Guru Har Rai Sahib ji de parkash purab diyan saari sangat nu lakh lakh mubarkaan hon ji..
Gaj ke fateh bulao waheguru ji ka khalsa
waheguru ji ki fateh..

Gurbani Quotes in English with Meaning

Gurbani Quotes in English with Meaning
Gurbani Quotes in English with Meaning

Gurbani Quotes in English with Meaning


ਭੂਖੇ ਖਾਵਤ ਲਾਜ ਨ ਅਾਵੈ।।
ਤਿੳੁ ਹਰਿ ਜਨੁ ਹਰਿ ਗੁਣ ਗਾਵੈ।।

ਜਿਵੇਂ ਭੁੱਖਾ ਖਾਂਦਿਆਂ ਸ਼ਰਮ ਨਹੀਂ ਕਰਦਾ, ਪ੍ਰਮਾਤਮਾ ਦਾ ਸੇਵਕ ਆਤਮਕ ਭੁੱਖ ਮਿਟਾਣ ਲਈ ਚਾਅ ਨਾਲ ਹਰੀ ਦੇ ਗੀਤ ਗਾਂਦਾ ਹੈ।

As a hungry man is not ashamed to eat, so is the humble servant singing Lord's Glorious praises.

Gurbani Quotes in English with Meaning

ਕਹਤੁ ਕਬੀਰੁ ਕੋੲੀ ਨਹੀ ਤੇਰਾ।।
ਹਿਰਦੈ ਰਾਮੁ ਕੀ ਨ ਜਪਹਿ ਸਵੇਰਾ।।

(ਹੇ ਜਿੰਦੇ) ਤੈਨੂੰ ਕਬੀਰ ਸਾਹਿਬ ਆਖਦੇ ਨੇ - "ਕਿਸੇ ਨੇ ਭੀ ਤੇਰਾ ਸਾਥੀ ਨਹੀਂ ਬਣਨਾ" (ਇੱਕ ਪ੍ਰਭੂ ਹੀ ਅਸਲੀ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿੳੁਂ ਆਪਣੇ ਹਿਰਦੇ ਵਿੱਚ ਨਹੀਂ ਸਿਮਰਦੀ।

(O soul) Kabir Sahib says to you - "No one should be your partner" (One Lord is the real partner) why don't you (just now) remember that Lord in your Heart in time.

Gurbani Quotes in English with Meaning

ਰਾਜੁ ਨ ਚਾਹੳੁ ਮੁਕਤਿ ਨ ਚਾਹੳੁ
ਮਨਿ ਪ੍ਰੀਤਿ ਚਰਨ ਕਮਲਾਰੇ।।

ਹੇ ਪਿਅਾਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੁਕਤੀ ਨਹੀਂ ਮੰਗਦਾ, ਮੇਹਰ ਕਰ, ਸਿਰਫ ਤੇਰੇ ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿੱਚ ਟਿਕਿਆ ਰਹੇ।

I do not seek an empire or liberation. Let my mind be in love with your Lotus feet.

Gurbani Quotes in English with Meaning

ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ 
ਹਰਿ ਸਿਮਰਤ ਅਨਦ ਅਨੰਤਾ।।

ਆਤਮਕ ਜੀਵਨ ਦਾ ਨਾਮ ਜਲ ਸਦਾ ਪੀਂਦੇ ਰਹੋ, ਉਚਾ ਆਤਮਕ ਜੀਵਨ ਬਣਿਆ ਰਹੇਗਾ।

Drinking Ambrosial nectar you may live long and get unlimited bliss in meditation.

Gurbani Quotes in English with Meaning


Sri Guru Granth Sahib Ji : Ang - 735

ਮੈ ਹੋਰੁ ਥਾੳੁ ਨਾਹੀ 
ਜਿਸੁ ਪਹਿ ਕਰੳੁ ਬੇਨੰਤੀ 
ਮੇਰਾ ਦੁੱਖ ਸੁੱਖ ਤੁਝ ਹੀ ਪਾਸਿ।।

ਹੇ ਮੇਰੇ ਮਾਲਕ! ਮੇਰੇ ਵਾਸਤੇ ਕੋਈ ਹੋਰ ਅਜਿਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ।

There is no other place where I can offer my prayers; i can tell my pains and pleasures only to you.