Gurbani Quotes in Punjabi For Bio
Gurbani Quotes in Punjabi For Bio |
Gurbani Quotes in Punjabi For Bio
ੲਿਹ ਮਾੲਿਅਾ ਕੀ ਸੋਭਾ ਚਾਰਿ ਦਿਹਾੜੇ
ਜਾਦੀ ਬਿਲਮੁ ਨ ਹੋੲੲਿ।।
ਮਾਇਆ ਨਾਲ ਮਿਲੀ ਸੋਭਾ ਚਾਰ ਦਿਨ ਹੀ ਰਹਿੰਦੀ ਹੈ, ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।
Glory of maya lasts for few days.
ਜਗਿ ਗਿਅਾਨੀ ਵਿਰਲਾ ਅਾਚਾਰੀ।।
ਜਗਿ ਪੰਡਿਤੁ ਵਿਰਲਾ ਵੀਚਾਰੀ।।
ਜਗਤ ਵਿੱਚ ਗਿਆਨਵਾਨ ਹਨ, ਪਰ ਕਿਸੇ ਵਿਰਲੇ ਦਾ ਆਚਰਣ ਗਿਆਨ ਦੇ ਅਨੁਸਾਰ ਹੈ। ਪੰਡਿਤ ਹਨ, ਪਰ ਕੋਈ ਵਿਰਲਾ ਹੀ ਵਿਚਾਰਵਾਨ ਹੈ।
World is full of scholars and scholarly wisdom. Rare one is a truthful practitioner.
ੳੂਤਮ ਸੰਗਤਿ ੳੂਤਮੁ ਹੋਵੈ।।
ਗੁਣ ਕੳੁ ਧਾਵੈੈ ਅਵਗਣ ਧੋਵੈ।।
ਸ੍ਰੇਸ਼ਟ ਸੰਗਤਿ ਵਿੱਚ ਮਨੁੱਖ ਸ੍ਰੇਸ਼ਟ ਬਣ ਜਾਂਦਾ ਹੈ। ਆਤਮਕ ਗੁਣਾਂ ਲਈ ਦੌੜ-ਭੱਜ ਕਰਦਾ ਹੈ ਤੇ ਅੰਦਰੋਂ ਅਵਗੁਣ ਧੋ ਦੇਂਦਾ ਹੈ।
In an elevating society, one is uplifted; chases after virtues, washes off sins.
ਅਗੋ ਦੇ ਜੇ ਚੇਤੀਅੈ
ਤਾਂ ਕਾੲਿਤੁ ਮਿਲੈ ਸਜਾੲਿ।।
ਜੇ ਪਹਿਲਾਂ ਹੀ (ਫਰਜ਼ ਨੂੰ) ਚੇਤੇ ਕਰਦੇ ਰਹੀਏ ਤਾਂ ਸਜ਼ਾ ਕਿੳੁਂ ਮਿਲੇ?
If one concentrates on Lord beforehand, then why should he be punished?
Bhagat Fareed Ji : SGGS Ji : 1378
ਸਾਂੲੀ ਬਾਝਹੁ ਅਾਪਣੇ
ਵੇਦਣ ਕਹੀਅੈ ਕਿਸੁ।।
ਇਹ ਵੇਦਣ (ਇਹ ਦੁਖੜਾ) ਆਪਣੇ ਸਾਂੲੀ ਬਾਝੋਂ ਹੋਰ ਕਿਸ ਨੂੰ ਅਾਖ ਸੁਣਾਈਏ ?
Without my Lord who can I tell of my sorrow ?
Comments
Post a Comment