Gurbani quotes in punjabi written
ਹੋਰ ਸਗਲੇ ਬਿੳੁਹਾਰੀ।।
ਕਰੋੜਾਂ ਵਿੱਚੋਂ ਕੋੲੀ ਵਿਰਲਾ ਸੱਚਾ ਭਗਤ ਹੈ, ਦੁਰਮਤਿ ਕਾਰਨ ਹੋਰ ਸਾਰੇ ਮਤਲਬੀ ਹੀ ਹਨ।
Out of millions, hardly anyone is a true servant. All others are mere traders.
Shri Guru Granth Sahib Ji : 199
ਤਾ ਕੀ ਪੂਰਨ ਹੋੲੀ ਘਾਲ
ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ।।
ੳੁਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ, ਜਿਸ ਦੀ ਪ੍ਰੀਤਿ ਅਾਪਣੇ ਪ੍ਰਮਾਤਮਾ ਦੇ ਨਾਲ ਬਣ ਜਾਂਦੀ ਹੈ।
The works are brought to fruition, who place their love in God.
ਹਰਿ ਅਾਪੇ ਭਰਮਿ ਭੁਲਾੲਿਦਾ
ਹਰਿ ਅਾਪੇ ਹੀ ਮਤਿ ਦੇੲਿ।।
ਪ੍ਰਭੂ ਅਾਪੇਹੀ ਭਟਕਣਾ ਤੇ ਕੁਰਾਹੇ ਪਾੳੁਂਦਾ ਹੈ, ਅਾਪ ਹੀ ਸਹੀ ਜੀਵਨ ਵਾਸਤੇ ਅਕਲ ਦੇਂਦਾ ਹੈ।
God himself leads us astray in doubt; himself imparts righteous way too.
Bhagat Kabeer Ji : SGGS Ji : 324
ਕਹੁ ਕਬੀਰ ਭਗਤਿ ਕਰਿ ਪਾੲਿਅਾ
ਭੋਲੇ ਭਾੲਿ ਮਿਲੇ ਰਘੁਰਾੲਿਅਾ।।
ਕਬੀਰ ਜੀ ਅਾਖਦੇ ਹਨ, ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ, ਭੋਲੇ ਸੁਭਾੳੁ ਨਾਲ ਹੀ ਮਿਲਦਾ ਹੈ।
Says Kabeer, he is obtained only by devotional worship. Through innocent love, the Lord is met.
Guru Amar Daas Ji : SGGS Ji : 27
ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋੲਿ।।
ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋੲਿ।।
ਹੇ ਮੇਰੇ ਸਰਬ-ਵਿਅਾਪਕ ਸੁਅਾਮੀ! ਮੇਰਾ ਪ੍ਰਭੂ ਤੋਂ ਬਿਨਾਂ ਹੋਰ ਕੋੲੀ ਨਹੀਂ ਹੈ। ੳੁਸ ਪ੍ਰਭੂ ਦੇ ਨਾਲ ਮਿਲਾਪ ਗੁਰੂ ਦੇ ਸ਼ਬਦ ਵਿੱਚ ਜੁੜਿਅਾਂ ਹੀ ਹੋ ਸਕਦਾ ਹੈ, ਜੋ ਪਵਿੱਤਰ ਸਰੂਪ ਹੈ ਤੇ ਜੋ ਸਦਾ-ਥਿਰ ਪ੍ਰਭੂ ਦਾ ਰੂਪ ਹੈ।
O my Lord! without the Lord, I have no other at all.The true Guru leads us to meet the immaculate True God through the word of his shabad.
ਮਾਹ ਦਿਵਸ ਮੂਰਤ ਭਲੇ
ਜਿਸ ਕੳੁ ਨਦਰਿ ਕਰੇ।।
ਜਿਨਾਂ ੳੁੱਤੇ ਮਿਹਰ ਦੀ ਨਜ਼ਰ ਹੈ, ੳੁਹਨਾਂ ਵਾਸਤੇ ਸਾਰੇ ਮਹੀਨੇ, ਦਿਹਾੜੇ, ਮੁਹੂਰਤ ਸੁਲੱਖਣੇ ਹਨ।
Attaining Lord's glance of grace, all months, days, moments turns auspicious.
![]() |
| gurbani tuk in punjabi for status |
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ।।
ਸਦਾ ਸਦਾ ਜਾਨਹੁ ਤੇ ਸੁਖੀ।।
ਜੋ ਮਨ ਤਨ ਤੇ ਮੂੰਹ ਤੋਂ ਵਾਹਿਗੁਰੂ ਦਾ ਨਾਮ ੳੁਚਾਰਦੇ ਹਨ ੳੁਹਨਾਂ ਨੂੰ ਸਦਾ ਸੁਖੀ ਜਾਣੋ।
Those who speak of the supreme Lord in thought, word and deed - know that they are peaceful and happy, forever and ever.
ਪ੍ਰਭੁ ਮੇਰਾ ਸਦਾ ਨਿਰਮਲਾ
ਮਨਿ ਨਿਰਮਲਿ ਪਾੲਿਅਾ ਜਾੲਿ।।
ਮੇਰਾ ਵਾਹਿਗੁਰੂ ਸਦਾ ਹੀ ਪਵਿੱਤਰ ਸ਼ੁੱਧ ਹੈ ਅਤੇ ੳੁਹ ਸ਼ੁੱਧ ਮਨ ਨਾਲ ਹੀ ਪਾੲਿਅਾ ਜਾ ਸਕਦਾ ਹੈ।
My God is forever immaculate and pure; with a pure mind, he can be found.
Shri Guru Granth Sahib Ji : 179
ਮਨ ਮੇਰੇ ਗਹੁ ਹਰਿ ਨਾਮ ਕਾ ਓਲਾ।।
ਤੁਝੈ ਨ ਲਾਗੈ ਤਾਤਾ ਝੋਲਾ।।
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਅਾਸਰਾ ਫੜ, ਤੈਨੂੰ ਦੁਨੀਅਾਂ ਦੇ ਦੁੱਖ ਕਲੇਸ਼ਾਂ ਦੀ ਤੱਤੀ ਹਵਾ ਦਾ ਬੁੱਲਾ ਪੋਹ ਨਹੀਂ ਸਕੇਗਾ।
O my mind, grasp the shelter of God's name so that not even a puff of hot wind (slightest pain) afflicts you.
ਦੁਖੁ ਸੁਖੁ ਭਾਣੈ ਤਿਸੈ ਰਜਾੲਿ।।
ਦੁਖ ਤੇ ਸੁਖ ੳੁਸ ਪ੍ਰਭੂ ਦੀ ਰਜ਼ਾ ਵਿੱਚ ਹੀ, ਭਾਣੇ ਵਿੱਚ ਹੀ ਮਿਲਦੇ ਹਨ।
Pain and delight dwell in accepting his command.
![]() |
| gurbani shabad status in punjabi |
ਮਨਮੁਖ ਸੳੁ ਕਰਿ ਦੋਸਤੀ
ਸੁਖ ਕਿ ਪੁਛਹਿ ਮਿਤ।।
ਗੁਰਮੁਖ ਸੳੁ ਕਰਿ ਦੋਸਤੀ
ਸਤਿਗੁਰ ਸੳੁ ਲਾੲਿ ਚਿਤੁ।।
ਮਨਮੁਖਾਂ ਨਾਲ ਯਾਰੀ ਪਾ ਕੇ, ਹੇ ਮਿੱਤਰ! ਤੂੰ ਅਾਤਮਕ ਅਾਨੰਦ ਦੀ ਅਾਸ ਕਿਵੇਂ ਕਰ ਸਕਦਾ ਹੈਂ? ਤੂੰ ਗੁਰਮੁਖਾਂ ਦੇ ਨਾਲ ਮਿੱਤਰਤਾ ਬਣਾ ਅਤੇ ਸੱਚੇ ਗੁਰਾਂ ਨਾਲ ਅਾਪਣੇ ਮਨ ਨੂੰ ਜੋੜ।
If you make friends with the self-willed manmukhs, O friend, who can you ask for peace? Make friends with the Gurmukhs, and focus your consciousness on the True Guru.
Shri Guru Granth Sahib Ji 202
ਅਾਪੁ ਗੲਿਅਾ ਤਾ ਅਾਪਹਿ ਭੲੇ।।
ਜਦੋਂ ਅੰਦਰੋਂ ਹੰਕਾਰ ਚਲਾ ਗਿਅਾ (ਅਾਪਾ ਭਾਵ ਦੂਰ ਹੋ ਗਿਅਾ) ਤਾਂ ੲਿਨਸਾਨ ਰੱਬ ਰੂਪ ਹੀ ਹੋ ਜਾਂਦੇ।
When selfishness is gone, then one becomes (the embodiment of) the Lord himself.
Shri Guru Granth Sahib Ji : 753
ਗੁਰ ਕਾ ਸਬਦੁ ਮਹਾ ਰਸੁ ਮੀਠਾ
ਬਿਨੁ ਚਾਖੇ ਸਾਦੁ ਨ ਜਾਪੈ।।
ਗੁਰੂ ਦਾ ਸ਼ਬਦ ਅਤਿਅੰਤ ਮਿੱਠਾ ਹੈ (ਪਰ) ਚੱਖੇ ਤੋਂ ਬਿਨਾਂ ੳੁਸ ਦਾ ਸੁਅਾਦ ਪਤਾ ਨਹੀਂ ਲੱਗਦਾ।
The word of the Guru's shabad is the sweetest and most sublime essence, but without tasting it, its flavor cannot be experienced.
Shri Guru Granth Sahib Ji : 352
ਹਮਰੀ ਜਾਤਿ ਪਤਿ ਸਚੁ ਨਾੳੁ।।
ਕਰਮ ਧਰਮ ਸੰਜਮੁ ਸਤ ਭਾੳੁ।।
ਦੁਨੀਅਾ ਵਿੱਚ ਕਿਸੇ ਨੂੰ ੳੁੱਚੀ ਜਾਤ ਦਾ ਮਾਣ ਹੈ ਕਿਸੇ ਨੂੰ ੳੁੱਚੀ ਕੁੱਲ ਦਾ ਧਰਵਾਸ ਹੈ। ਹੇ ਪ੍ਰਭੂ! ਮੇਹਰ ਕਰ ਤੇਰਾ ਨਾਮ ਹੀ ਮੇਰੇ ਵਾਸਤੇ ੳੁੱਚੀ ਜਾਤ ਤੇ ਕੁੱਲ ਹੋਵੇ, ਤੇਰਾ ਸੱਚਾ ਪਿਅਾਰ ਹੀ ਮੇਰੇ ਲੲੀ ਧਾਰਮਿਕ ਕਰਮ, ਧਰਮ ਤੇ ਜੀਵਨ ਜੁਗਤ ਹੋਵੇ।
O God, for me your eternal name is my caste and honor. Love of truth is my way of works, (rituals), righteousness and self control.
Shri Guru Granth Sahib Ji : 43
ਸਭੇ ਗਲਾ ਵਿਸਰਨੁ
ੲਿਕੋ ਵਿਸਰਿ ਨ ਜਾੳੁ।।
ਮੇਰੀ ਤਾਂ ਸਦਾ ੲਿਹੀ ਅਰਦਾਸ ਹੈ ਕਿ ਹੋਰ ਸਾਰੀਅਾਂ ਗੱਲਾਂ ਬੇਸ਼ੱਕ ਭੁੱਲ ਜਾਣ ਪਰ ੲਿੱਕ ਵਾਹਿਗੁਰੂ ਕਦੇ ਨਾ ਭੁੱਲੇ।।
Let me forget everything, but let me not forget the one Lord.
ਜਿਨੀ ਗੁਰ ਕੀ ਸਿਖ ਸੁਣੀ।।
ਹੇ ਨਾਨਕ! ਕੰਤ ਪ੍ਰਭੂ ੳੁਹਨਾਂ ਨੂੰ ਹੀ ਮਿਲਦਾ ਹੈ ਜਿਨਾਂ ਨੇ ਸਤਿਗੁਰੂ ਦੀ ਸਿੱਖਿਅਾ ਸੁਣੀ ਹੈ।
O Nanak, they alone obtain their husband Lord, who listen to the Guru's teachings.
Shri Guru Granth Sahib Ji 302
ਸਤਿਗੁਰੁ ਅੰਦਰਹੁ ਨਿਰਵੈਰ ਹੈ
ਸਭੁ ਦੇਖੈ ਬ੍ਰਹਮੁ ੲਿਕੁ ਸੋੲਿ।।
ਸਤਿਗੁਰੂ ਦੇ ਹਿਰਦੇ ਵਿੱਚ ਕਿਸੇ ਨਾਲ ਵੈਰ ਨਹੀਂ, ਕਿੳੁਂਕਿ ੳੁਹ ਸਭ ਵਿੱਚ ੲਿੱਕ ਪ੍ਰਭੂ ਨੂੰ ਵੇਖ ਰਿਹਾ ਹੈ।
The True Guru has no hatred within him; he beholds the One God everywhere.
Guru Arjan Dev Ji : SGGS Ji : 807
ਅੈਸੀ ਪ੍ਰੀਤਿ ਕਰਹੁ ਮਨ ਮੇਰੇ।।
ਅਾਠ ਪਹਰ ਪ੍ਰਭ ਜਾਨਹੁ ਨੇਰੇ।।
ਹੇ ਮੇਰੇ ਮਨ ! ਪ੍ਰਭੂ ਨਾਲ ਇਹੋ ਜੇਹਾ ਪਿਆਰ ਬਣਾ ਕਿ ਅੱਠੇ ਪਹਿਰ (ਹਰ ਵੇਲੇ) ੳੁਹ ਪ੍ਰਭੂ ਤੈਨੂੰ ਅੈਨ ਨੇੜੇ ਮਹਿਸੂਸ ਹੋਵੇ।
O my mind, enshrine such love for God that each & every moment, you realize God near to you.
Guru Arjan Dev Ji : SGGS Ji : 747
ੲਿਹ ਅਰਦਾਸਿ ਹਮਾਰੀ ਸੁਅਾਮੀ
ਵਿਸਰੁ ਨਾਹੀ ਸੁਖਦਾਤੇ।।
ਹੇ ਸੁਖਾਂ ਦੇ ਦੇਣ ਵਾਲੇ ! ਹੇ ਵਾਹਿਗੁਰੂ ਜੀ ! ਅਸੀਂ ਜੀਵਾਂ ਦੀ ਤੁਹਾਡੇ ਅੱਗੇ ੲਿਹੀ ਅਰਦਾਸ ਹੈ ਕਿ ਅਸੀਂ ਤੁਹਾਨੂੰ ਕਦੇ ਵੀ ਨਾ ਭੁੱਲੀੲੇ।।
This is my prayer, O my Lord & Master, "May I never forget You, O peace giving Lord."
![]() |
| punjabi status in punjabi gurbani lines |
ਅੳੁਸਰੁ ਅਪਨਾ ਬੂਝੈ ਨ ੲਿਅਾਨਾ।।
ਮਾੲਿਅਾ ਮੋਹ ਰੰਗਿ ਲਪਟਾਨਾ।।
ਬੇਸਮਜ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਪਰਮੇਸ਼ਰ ਵਿੱਚ ਅਭੇਦ ਹੋਣ ਦਾ ਅਸਲ ਮੌਕਾ ਹੈ। (ਮੂਰਖ ਮਨੁੱਖ) ਮਾੲਿਅਾ ਦੇ ਮੋਹ ਦੀ ਲਗਨ ਵਿੱਚ ਮਸਤ ਰਹਿੰਦਾ ਹੈ।
The ignorant person does not realize this opportunity of human incarnation. He is attached to Maya & engrossed in worldly delights.
SGGS Ji : 135
ਜਿੰਨੀ ਚਾਖਿਅਾ ਪ੍ਰੇਮ ਰਸੁ
ਸੇ ਤ੍ਰਿਪਤਿ ਰਹੇ ਅਾਘਾੲਿ।।
ਜਿਨਾਂ ਨੇ ਰੱਬੀ-ਪਿਅਾਰ ਦਾ ਸੁਅਾਦ ੲਿੱਕ ਵਾਰੀ ਚੱਖ ਲਿਅਾ ਹੈ ੳੁਹਨਾਂ ਨੂੰ ਮਾੲਿਅਾ ਦੇ ਸੁਅਾਦ ਭੁੱਲ ਜਾਂਦੇ ਹਨ, ਮਾੲਿਅਾ ਵੱਲੋਂ ੳੁਹ ਰੱਜ ਜਾਂਦੇ ਹਨ।
Those who have tasted the sublime essence of his love, remain satisfied and fulfilled.
Guru Arjan Dev Ji : SGGS Ji : 197
ਜੋ ਪ੍ਰਾਣੀ ਗੋਵਿੰਦੁ ਧਿਅਾਵੈ।।
ਪੜਿਅਾ ਅਣਪੜਿਅਾ ਪਰਮ ਗਤਿ ਪਾਵੈ।।
ਜੇਹੜਾ ਮਨੁੱਖ ੳੁਸ ਅਕਾਲ-ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਹੈ, ੳੁਹ ਚਾਹੇ ਵਿਦਵਾਨ ਹੋਵੇ ਚਾਹੇ ਵਿਦਿਅਾ-ਹੀਨ, ੳੁਹ ਸਭ ਤੋਂ ੳੁੱਚੀ ਅਾਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
That mortal who meditates on the Lord, whether educated or uneducated, obtains the state of supreme dignity.
Sri Guru Granth Sahib Ji : Ang - 613
ਮਾਧੋ ਹਮ ਅੈਸੇ ਤੂ ਅੈਸਾ।।
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ।।
ਹੇ ਪ੍ਰਭੂ! ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ ਤੂੰ ਇਹੋ ਜੇਹਾ (ਉਪਕਾਰੀ) ਹੈ। ਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੈ ਠਾਕੁਰ! ਤੇਰਾ ਦੇਸ ਸੋਹਣਾ ਹੈ, (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿਥੇ ਤੂੰ ਵਸਦਾ ਹੈਂ।
O Lord! this is what we are and this is what you are. We are sinners and you are the destroyer of sins. Your abode is so beautiful, O Lord and Master.
Japji Sahib : SGGS Ji : Ang - 2
ਮਤਿ ਵਿਚਿ ਰਤਨ ਜਵਾਹਰ ਮਾਣਿਕ
ਜੇ ੲਿਕ ਗੁਰ ਕੀ ਸਿਖ ਸੁਣੀ।।
ਜੇ ਸਤਿਗੁਰੂ ਦੀ ੲਿਕ (ਭੀ) ਸਿੱਖਿਅਾ ਸੁਣ ਕੇ ਅਮਲ ਕੀਤੀ ਜਾਵੇ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੋਤੀ ੳੁਪਜ ਪੈਂਦੇ ਹਨ (ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ।
Within the mind are gems, jewels & rubies, if you listen to the Guru's teachings even once.
![]() |
| Gurbani status hd |
ਅਾਸਾੜੁ ਤਪੰਦਾ ਤਿਸ ਲਗੈ
ਹਰਿ ਨਾਹੁ ਨ ਜਿੰਨਾ ਪਾਸਿ।।
ਹਾੜ ਦਾ ਮਹੀਨਾ ੳੁਹਨਾਂ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਭਾਵ, ੳੁਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨਾਂ ਦੇ ਹਿਰਦੇ ਵਿੱਚ ਪ੍ਰਭੂ-ਪਤੀ ਨਹੀਂ ਵਸਦਾ।
The month of Aasaarh (June) seems burning hot, to those who are not close to their husband Lord.
Salok Bhagat Kabeer Ji : SGGS Ji : 1366
ਕਬੀਰ ਗਰਬੁ ਨ ਕੀਜੀਅੈ ੳੂਚਾ ਦੇਖਿ ਅਵਾਸੁ।।
ਅਾਜੁ ਕਾਲਿ ਭੁੲਿ ਲੇਟਣਾ ੳੂਪਰਿ ਜਾਮੈ ਘਾਸੁ।।
ਹੇ ਕਬੀਰ! ਅਾਪਣਾ ੳੁੱਚਾ ਮਹਲ ਵੇਖ ਕੇ ਅਹੰਕਾਰ ਨਹੀਂ ਕਰਨਾ ਚਾਹੀਦਾ (ੲਿਹ ਭੀ ਚਾਰ ਦਿਨ ਦੀ ਹੀ ਖੇਡ ਹੈ; ਮੌਤ ਅਾੳੁਣ ਤੇ ੲਿਸ ਮਹਲ ਨੂੰ ਛੱਡ ਕੇ) ਅੱਜ ਭਲਕ ਹੀ ਮਿੱਟੀ ਵਿੱਚ ਰਲ ਜਾਣਾ ਹੈ, ਤੇ ਸਾਡੇ ੳੁੱਤੇ ਘਾਹ ੳੁੱਗ ਪੲੇਗੀ।
Kabeer, do not be so proud of your tall mansions. Today or tomorrow you shall lie beneath the ground & the grass shall grow above you.
Guru Ram Dass Ji : SGGS Ji : 164
ਮੈ ਮੂਰਖ
ਹਰਿ ਅਾਸ ਤੁਮਾਰੀ।।
ਹੇ ਵਾਹਿਗੁਰੂ ਜੀ ! ਮੁਝ ਮੂਰਖ ਨੂੰ ਤੁਹਾਡੇ ਤੇ ਹੀ ਅਾਸ ਹੈ (ਤੁਸੀਂ ਹੀ ਮੈਨੂੰ ਵਿਕਾਰਾਂ ਤੋਂ ਬਚਾ ਸਕਦੇ ਹੋ)।
I am just a fool. O Lord; I place my hopes in you.
Guru Nanak Dev Ji : SGGS Ji : 663
ਬਿਨੁ ਨਾਮ ਹਰਿ ਕੇ ਮੁਕਤਿ ਨਾਹੀ
ਕਹੈ ਨਾਨਕੁ ਦਾਸੁ।।
(ਗੁਰੂ ਸਾਹਿਬ ਨਿਮਰਤਾ ਦੇ ਘਰ ਵਿੱਚ ਆ ਕੇ ਫੁਰਮਾ ਰਹੇ ਹਨ) ਦਾਸ ਨਾਨਕ ਆਖਦਾ ਹੈ ਕੇ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ਼੍ਰੇਸ਼ਟ ਧਰਮ-ਕਰਮ ਹੈ)।
Without the Lord's Name, no one is liberated: says Nanak, the Lord's slave.
Bhagat Kabeer Ji : SGGS Ji : 555
ਐਸੀ ਮਰਨੀ ਜੋ ਮਰੈ
ਬਹੁਰਿ ਨ ਮਰਨਾ ਹੋੲਿ।।
(ੳੁਂਝ ਤਾਂ ਸਾਰਾ ਸੰਸਾਰ ਹੀ ਮਰਦਾ ਹੈ), ਪਰ ਜੋ ਮਨੁੱਖ ੲਿਸ ਤਰਾਂ ਦੀ ਸੱਚੀ ਮੌਤ ਮਰਦਾ ਹੈ, ੳੁਸ ਨੂੰ ਫਿਰ ਮਰਨਾ ਨਹੀਂ ਪੈਂਦਾ।
Whoever dies, let him die such a true death, that he does not have to die again.