Chhote Sahibzade, Chaar Sahibzade Story in Punjabi

chaar sahibzaade

Chhote Sahibzade

ਅੱਜ ਉਹ ਦਿਨ ਹੈ ਜਿਸ ਦਿਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰ ਜੋਗ ਮਾਤਾ ਗੁੱਜਰ ਕੌਰ ਜੀ ਤੇ ਸਤਿਕਾਰ ਜੋਗ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਅੱਜ ਪਹਿਲੇ ਦਿਨ ਠੰਡੇ ਬੁਰਜ ਵਿਚ ਕੈਦ ਕੀਤਾ ਸੀ,
ਧੰਨ ਸੀ ਉਹ ਨਿੱਕੇ ਨਿੱਕੇ ਕੋਮਲ ਹਿਰਦੇ ਜਿਨ੍ਹਾਂ ਨੇ ਏਨੀ ਠੰਡ ਵਿਚ ਠੰਡੇ ਬੁਰਜ ਵਿਚ ਰਹਿ ਕੇ ਸਿੱਖੀ ਸਿਦਕ ਨਹੀਂ ਹਾਰਿਆ,
ਤੇ ਆਪਣੇ ਵੱਲ ਝਾਤੀ ਮਾਰ ਕੇ ਦੇਖਿਆ ਕੇ ਕਿਥੇ ਕੁ ਖੜੇ ਹਾਂ ਆਪਾਂ,
ਕਿ ਭੋਰਾ ਵੀ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਕੇ ਆਹ ਪੈ ਰਹੀ ਠੰਡ ਨੂੰ ਮਹਿਸੂਸ ਕਰਦੇ ਹੋਏ ਕਿੳੁਂ ਨਹੀਂ ਸਿੱਖੀ ਸਰੂਪ ਨਾਲ ਜੁੜਦੇ,
ਕਿ ਆਪ ਨੂੰ ਦੁੱਖ ਨਹੀਂ ਲੱਗਦਾ ?
ਜਾ ਫੇਰ ਸਾਡੇ ਲਈ ਕੇਸ ਕਤਲ ਕਰਕੇ ਰੈਬੋ ਰੋਮੀਓ ਬਣਨਾ ਜਰੂਰੀ ਆ ?

Sahibazada Baba Jujhar Singh Ji Quotes

👉ਪੁੱਤ -- ਭਾਪੇ ਦਾਦਾ ਜੀ ਦੀ ਜਿੰਨੀ ਲਿਖੀ ਸੀ ਭੋਗ ਗਏ ,ਹੁਣ ਇਹ ਦੱਸ ਹਲਵਾਈ ਕਿਹੜਾ ਕਰੀਏ ,ਨਾਲੇ ਭੋਗ ਤੇ ਜਲੇਬੀਆਂ ਪਕੌੜੇ ਕਰਨੇ ਪੈਣੇ ਨੇ ਭਾਵ ਬਾਰਾ ਕਰਨਾਂ ਹੀ ਪੈਣਾ।
ਪਿਓ--- ਥੱਪੜ ਮਾਰੂ ਸਾਲੇ ਕੰਜਰ ਦੇ , ਮੇਰੇ ਬਾਪ ਦੀ ਉਮਰ ਮਸਾਂ 65 ਸਾਲ ਸੀ , ਮੇਰੇ ਪਾਣੀ ਨੀ ਨਿਗਲਦਾ ਤੈਨੂੰ ਜਲੇਬੀਆਂ ਪਕੌੜਿਆਂ ਦੀ ਪਈ ਐ।
ਪੁੱਤ -- ਭਾਪੇ ਜਦੋਂ ਘਰ ਨੂੰ ਪੈਂਦੀ ਐ ਪਤਾ ਉਦੋਂ ਹੀ ਲਗਦਾ ,ਉਸ ਦਿਨ ਕਮੇਟੀ ਚ ਤਿੰਗੜ ਤਿੰਗੜ ਤੂੰ ਹੀ ਕਹਿ ਰਿਹਾ ਸੀ ਕੇ ਫਤਹਿਗੜ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਜਲੇਬੀਆਂ ਪਕੌੜਿਆਂ ਦਾ ਲੰਗਰ ਲਗਾਉਣਾ ,ਨਾਲੇ ਬਾਬਾ ਜ਼ੋਰਾਵਰ ਤੇ ਬਾਬਾ ਫਤਿਹ ਸਿੰਘ ਦੀ ਉਮਰ ਸਿਰਫ ਸੱਤ ਅਤੇ ਨੌਂ ਸਾਲ ਦੀ ਸੀ , ਪਿਓ ਆਪਣੇ ਪੁੱਤ ਦੀਆਂ ਖਰੀਆਂ ਖਰੀਆਂ ਸੁਣਕੇ ਸੋਚੀ ਪੈ ਗਿਆ ।।
ਨੋਟ -- ਸਮਝ ਜਾਓ ਭਾਈ ਆਉਣ ਵਾਲੀਆਂ ਪੀੜੀਆਂ ਨੇਂ ਸਵਾਲ ਕਰਨੇ ਨੇਂ, ਫੇਰ ਜਵਾਬ ਨੀ ਦੇ ਹੋਣਾ..

👉ਸਿਰ ਕਟਵਾ ਦਿੱਤੇ, ਵਾਰ ਦਿੱਤੀਆਂ ਜਿਨ੍ਹਾਂ ਪੰਥ ਤੋਂ ਜਵਾਨੀਆਂ ਨੇ, ਕਿੰਨਾ ਯਾਦ ਰੱਖਿਆ ਅਸੀਂ ਓਹਨਾ ਨੂੰ, ਜਿਨ੍ਹਾਂ ਦਿੱਤੀਆਂ ਸਾਡੇ ਲਈ ਕੁਰਬਾਨੀਆਂ ਨੇ, ਚੇਤੇ ਅੱਜ ਇੱਕ ਕ੍ਰਿਸਮਿਸ ਹੈ ਸਾਨੂੰ, ਅਸੀਂ ਭੁੱਲ ਗਏ ਓਹਨਾ ਦੇ ਬਲੀਦਾਨ ਨੂੰ, ਜਿਓੰਦੇ ਦੀਵਾਰ ਵਿੱਚ ਚਿਣ ਹੋਕੇ ਜਿਹਨਾਂ, ਕੀਤੀਆਂ ਕੁਰਬਾਨ ਅਨਮੋਲ ਜ਼ਿੰਦਗਾਨੀਆਂ ਨੇ..

👉ਅੰਬਰ ਧਰਤੀ ਰੋਏ ਹੋਣੇ ਨੇ,
ਹੰਝੂ ਇੱਟਾਂ ਦੇ ਵੀ ਕਿਰੇ ਹੋਣਗੇ,
ਨੀਹਾਂ ਦੇ ਵਿੱਚ ਬਾਲ ਨਿਆਣੇ,
ਜਦੋਂ ਜਾਲਮਾਂ ਚਿਣੇ ਹੋਣਗੇ।
ਵਾਹਿਗੁਰੂ ਜੀ।

👉ਬੈਠ ਗਏ ਰਜਾਈ ਵਿੱਚ ਸਭ ਚੁੱਪ ਚਪੀਤੇ
ਫੜ ਲਏ ਮੋਬਾਇਲ ਪਰ ਪਾਠ ਨਾ ਕੀਤੇ.....
ਸ਼ਹੀਦੀ ਦਿਹਾੜਾ ਵਟਸਐਪ ਤੇ ਮਨਾ ਰਹੇ ਨੇ
ਸਿੱਖਾਂ ਦੇ ਬੱਚੇ ਅੱਜ ਕਿੱਧਰ ਨੂੰ ਜਾ ਰਹੇ ਨੇ.....
ਵੱਧ ਤੋਂ ਵੱਧ ਕਹਿੰਦੇ ਜੋ ਸ਼ੇਅਰ ਕਰੂਗਾ
ਗੁਰੂ ਗੋਬਿੰਦ ਸਿੰਘ ਉਸ ਤੇ ਮੇਹਰ ਕਰੂਗਾ.....
ਅੱਜ ਮਾਂ ਸਿੱਖੀ ਦੀ ਗੱਲ ਟਾਲ ਦਿੰਦੀ ਹੱਸ ਕੇ
ਟਾਇਮ ਨਹੀਂ ਮਿਲਦਾ ਨਾਟਕ ਦੇਖਦੀ ਸਟਾਰ ਪਲੱਸ ਤੇ.....
ਠੀਕ ੧੩ ਜਨਵਰੀ ਨੂੰ ਸਿੱਖ ਵੀ ਲੋਹੜੀ ਮਨਾਉਣਗੇ
ਭੁੱਲ ਕੇ ਕੁਰਬਾਨੀਆਂ ਖੁਸ਼ੀਆਂ ਫੇਰ ਮਨਾਉਣਗੇ.....
ਖੇਡਣ ਹੱਸਣ ਦੀ ਉਮਰ ਵਿੱਚ ਸ਼ਹੀਦੀ ਜੋ ਪਾ ਗਏ
ਨਿੱਕੀਆਂ ਜਿੰਦਾਂ ਵੱਡੇ ਸਾਕੇ ਦਾ ਇਤਿਹਾਸ ਉਹ ਬਣਾ ਗਏ.....
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਉਨਾਂ ਦਾ ਪਰਿਵਾਰ.....

👉ਅੱਜ "ਦਸਮੇਸ਼ ਪਿਤਾ" ਦੇ 2 ਵਡੇ ਲਾਲ
"ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ" ਤੇ "ਸਾਹਿਬਜਾਦਾ ਬਾਬਾ ਜੁਝਾਰ
ਸਿੰਘ ਜੀ ".......
ਦਾ ਸ਼ਹੀਦੀ ਦਿਵਸ ਹੈ .....

Ajj "Dasmesh pita" de 2 vade laal
"Sahibjada Baba Ajit Singh ji" te"sahibjada Baba jujaar
Singh ji" .......
Da shahidi diwas hai.....

👉ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ।
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ।

Comments