Gurbani Lines in Punjabi for Status
Gurbani Lines in Punjabi for Status
Gurbani lines in punjabi for status |
ਦੂਖ ਭੂਖ ਸੰਸਾ ਮਿਟਿਆ
ਗਾਵਤ ਪ੍ਭ ਨਾਮ ।।
ਪ੍ਭੂ ਦਾ ਨਾਮ ਸਿਮਰਦਿਆਂ ਸਾਰੇ ਦੁੱਖ, ਭੁੱਖਾਂ, ਸਹਿਮ ਮਿਟ ਜਾਂਦੇ ਹਨ।
Pain, hunger, skepticism dispel, by singing the name of God.
ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ।।
ਨਿਕਟਿ ਵਸੈ ਨਾਹੀ ਪ੍ਭੁ ਦੂਰਿ ।।
ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਪਰਮਾਤਮਾ ਮੌਜੂਦ ਹੈ। (ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਭੂ ਦੂਰ ਨਹੀਂ ਹੈ।
He is permeating & pervading the water, the land & the sky. God dwells near at hand: He is not far away.
ਮਨੁ ਬੇਚੈ ਸਤਿਗੁਰ ਕੈ ਪਾਸਿ ।।
ਤਿਸੁ ਸੇਵਕ ਕੇ ਕਾਰਜ ਰਾਸਿ ।।
ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ, ਆਪਣੀ ਮਤ ਤਿਆਗ ਕੇ, ਗੁਰੂ ਦੀ ਮੱਤ ਧਾਰਨ ਕਰ ਲੈਂਦਾ ਹੈ) ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ।
One who sells his mind to the true Guru? That humble servant's affairs are resolved.
Guru Amar Dass Ji : SGGS Ji : 917
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ।।
ਹੇ ਮੇਰੇ ਮਨ ! ਤੂੰ ਸਦਾ ਵਾਹਿਗੁਰੂ ਦੇ ਨਾਲ ਰਹੁ (ਭਾਵ, ਸਦਾ ਵਾਹਿਗੁਰੂ ਨੂੰ ਯਾਦ ਰੱਖ) ਉਹ ਸਾਰੇ ਦੁੱਖ ਦੂਰ ਕਰਨ ਵਾਲਾ ਹੈ।
Remain always with the Lord, o my mind, and all your sufferings will be vanished.
ਜੋ ਤੁਧੁ ਭਾਵੈ ਸੋ ਭਲਾ
ਤੇਰੈ ਭਾਣੈ ਕਾਰਜ ਰਾਸ ।।
ਜੋ ਤੈਨੂੰ ਚੰਗਾ ਲੱਗਦਾ ਹੈ, ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਰਜ਼ਾ ਵਿੱਚ ਤੁਰਿਆਂ ਸਾਰੇ ਕੰਮ ਸਿਰੇ ਚੜ ਜਾਂਦੇ ਹਨ।
Whatever is pleasing to you is delightful by your sweet will, my affairs are resolved.
ਤੇਰੈ ਭਾਣੈ ਕਾਰਜ ਰਾਸ ।।
ਜੋ ਤੈਨੂੰ ਚੰਗਾ ਲੱਗਦਾ ਹੈ, ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਰਜ਼ਾ ਵਿੱਚ ਤੁਰਿਆਂ ਸਾਰੇ ਕੰਮ ਸਿਰੇ ਚੜ ਜਾਂਦੇ ਹਨ।
Whatever is pleasing to you is delightful by your sweet will, my affairs are resolved.
Comments
Post a Comment