Gurbani Punjabi Status


Gurbani Punjabi Status


Gurbani punjabi status
Gurbani punjabi status

Sri Guru Granth Sahib Ji : Ang - 259

ਰੋਸੁ ਨ ਕਾਹੂ ਸੰਗ ਕਰਹੁ ਅਾਪਨ ਅਾਪੁ ਬੀਚਾਰਿ।।
ਹੋੲਿ ਨਿਮਾਣਾ ਜਗਿ ਰਹਹੁ ਨਾਨਕ ਨਦਰੀ ਪਾਰਿ।।

ਕਿਸੇ ਨਾਲ ਨਾਰਾਜ਼ ਨਾ ਹੋਵੋ; ਇਸ ਦੀ ਬਜਾਏ ਆਪਣੇ ਆਪ ਵਿਚ ਵੇਖੋ। ਹੇ ਨਾਨਕ! ਇਸ ਜਹਾਨ ਅੰਦਰ ਨਿਮਰ ਹੋ ਅਤੇ ਉਸ ਦੀ ਮਿਹਰ ਸਦਕਾ ਤੂੰ ਪਾਰ ਹੋ ਜਾਵੇਗਾ।

Do not be angry with anyone else; look within your own self instead. Be humble in this world, O Nanak & by his grace you shall be carried across.

Gurbani punjabi status

ਨਾਨਕ ਲੀਨ ਭਇਓ ਗੋਬਿੰਦ ਸਿਉ
ਜਿਉ ਪਾਨੀ ਸੰਗਿ ਪਾਨੀ।।

ਹੇ ਨਾਨਕ ! ਗੁਰਮੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।

O Nanak, gurmukh merges with the Lord of the Universe, like water with water.

Gurbani punjabi status

Akaal Ustat : Sri Dasam Granth Sahib

ਜਿਨੈ ਤੋਹਿ ਧਿਅਾੲਿਓ ਤਿਨੈ ਪੂਰਨ ਪ੍ਰਤਾਪ ਪਾੲਿਓ।।
ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ।।

ਜਿਨਾਂ ਨੇ (ਹੇ ਪ੍ਰਭੂ) ਤੈਨੂੰ ਜਪਿਅਾ ਹੈ, ੳੁਨਾਂ ਨੇ (ਤੇਰਾ) ਪੂਰਾ ਪ੍ਰਤਾਪ ਪਾ ਲਿਅਾ ਹੈ, ਅਤੇ ੳੁਹਨਾਂ ਦਾ ਘਰ ਬਾਰ ਫੁਲਾਂ ਫਲਾਂ ਅਤੇ ਧਨ ਨਾਲ ਭਰਪੂਰ ਹੋ ਗਿਅਾ ਹੈ।

Those who meditated on you (O Lord!), they obtained perfect glory; they prosper greatly with wealth, fruit & flowers in their homes.

Gurbani punjabi status

Guru Arjan Dev Ji : SGGS Ji : 186

ਸਤਿਗੁਰ ਅਪਨੇ ਕੳੁ ਬਲਿਹਾਰੈ।।
ਛੋਡਿ ਨ ਜਾੲੀ ਸਰਪਰ ਤਾਰੈ।।

ਮੈਂ ਅਾਪਣੇ ਸਤਿਗੁਰ ਤੋਂ ਕੁਰਬਾਨ ਜਾਂਦਾ ਹਾਂ। (ਦੁੱਖ ਰੋਗ ਸੋਗ ਅਾਦਿਕ ਦੇ ਸਮੁੰਦਰ ਵਿੱਚ ਸਾਨੂੰ ਡੁਬਦਿਅਾਂ ਨੂੰ) ਸਤਿਗੁਰ ਜੀ ਸਾਨੂੰ ਛੱਡ ਕੇ ਨਹੀਂ ਜਾਂਦੇ, ੳੁਹ (ੲਿਸ ਸਮੁੰਦਰ ਵਿੱਚੋਂ) ਜ਼ਰੂਰ ਪਾਰ ਲੰਘਾਂਦੇ ਹਨ।

I am sacrifice to my True Guru. He shall not abandon me; He shall surely carry me across.

Gurbani punjabi status

ਅਪੁਨੇ ਸੇਵਕ ਕੀ ਆਪੇ ਰਾਖੈ
ਆਪੇ ਨਾਮੁ ਜਪਾਵੈ।।

ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਅਤੇ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ।

The Lord himself preserves his servants, he causes them to chant his name.

Comments