Gurbani Lines for Status


Gurbani Lines for Status

Gurbani lines for status
Gurbani lines for status

Bhagat Kabeer Ji : SGGS Ji : 1160

ਹੈ ਹਜੂਰਿ ਕਤ ਦੂਰਿ ਬਤਾਵਹੁ।। ਦੁੰਦਰ ਬਾਧਹੁ ਸੁੰਦਰ ਪਾਵਹੁ।।

(ਹੇ ਮੁੱਲਾਂ) ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀਂ ੳੁਸ ਨੂੰ ਦੂਰ (ਕਿਤੇ ਸਤਵੇਂ ਅਸਮਾਨ ਤੇ) ਕਿੳੁਂ ਬੈਠਾ ਦੱਸਦੇ ਹੋ? ਜੇ ੳੁਸ ਸੋਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿੱਚ ਰੱਖ।

God is present, right here at hand; why do you say that He is far away? Tie up your disturbing passions & find the beauteous Lord.

Gurbani lines for status

Shri Guru Granth Sahib Ji : Ang - 438

ਹੇ ਸੱਚੇ ਸਿਰਜਣਹਾਰ ਸੁਆਮੀ, ਤੂੰ ਹਰ ਥਾਂ ਹੈਂ, ਜਿੱਥੇ ਵੀ ਮੈਂ ਜਾਂਦਾ ਹਾਂ।

You are everywhere, whatever I go, O true creator Lord.

Gurbani lines for status

Bhagat Ravidas Ji : SGGS Ji : 659

ੳੂਚੇ ਮੰਦਰ ਸੁੰਦਰ ਨਾਰੀ।।
ਰਾਮ ਨਾਮ ਬਿਨੁ ਬਾਜੀ ਹਾਰੀ।।

ਲੋਕ ਉੱਚੇ ਉੱਚੇ ਮਹਿਲ ਮਾੜੀਆਂ ਤੇ ਸੁੰਦਰ ਇਸਤਰੀਆਂ (ਦਾ ਮਾਣ ਕਰਦੇ ਹਨ), ਪਰ ਪ੍ਰਭੂ ਦਾ ਨਾਮ ਵਿਸਾਰ ਕੇ ਉਹ ਮਨੁੱਖਾ ਜਨਮ ਦੀ ਖੇਡ ਹਾਰ ਜਾਂਦੇ ਹਨ।

People take pride in having lofty palaces and beautiful brides, but without the Lord's Name they shall lose the life-game entirely.

Gurbani lines for status

Guru Arjan Dev Ji : SGGS Ji : 701

ਕੋੲੀ ਜਨੁ ਹਰਿ ਸਿੳੁ ਦੇਵੈ ਜੋਰਿ।।
ਚਰਨ ਗਹੳੁ ਬਕੳੁ ਸੁਭ ਰਸਨਾ ਦੀਜਹਿ ਪਾ੍ਨ ਅਕੋਰਿ।।

ਜੇ ਕੋੲੀ ਜਣਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ, ਤਾਂ ਮੈਂ ੳੁਸਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ੳੁਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੈਂ ੲਿਹ ਪਾ੍ਣ ੳੁਸ ਅੱਗੇ ਭੇਟਾ ਚੜਾ ਦਿਅਾਂ।

If only someone would unite me with the Lord! I would hold tight to his feet & utter sweet words of gratitude with my tongue. And i would make my life an offering to him.

Gurbani lines for status

Shri Guru Granth Sahib Ji : Ang - 607

ਮੇਰੇ ਗੋਬਿੰਦ ਅਪੁਨੇ ਜਨ ਕੳੁ ਦੇਹਿ ਵਡਿਆਈ ।।
ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾੲੀ ।। ਰਹਾਉ ।।

ਹੈ ਮੇਰੇ ਗੋਬਿੰਦ! ਮੈਨੂੰ ਆਪਣੇ ਦਾਸ ਨੂੰ ਇਹ ਇੱਜ਼ਤ ਬਕਸ਼ ਕਿ ਗੁਰੂ ਦੀ ਮਤਿ ਰਾਹੀਂ ਮੇਰੇ ਅੰਦਰ ਆਪਣਾ ਨਾਮ ਪਰਗਟ ਕਰ ਦੇਹੁ, ਮੈਨੂੰ ਸਦਾ ਆਪਣੀ ਸ਼ਰਨ ਵਿੱਚ ਰੱਖ । ਰਹਾਉ ।

O my Lord of the universe, please bless your humble servant with glory. Under Guru's instructions, enlighten me with the Lord's name, that I may dwell forever in your sanctuary ।। Pause ।।

Comments