Gurbani Status in Gurmukhi
Gurbani status in gurmukhi |
Gurbani Status in Gurmukhi
ਜਹਾ ਦਾਣੇ ਤਹਾਂ ਖਾਣੇ
ਨਾਨਕਾ ਸਚੁ ਹੇ।।
ਹੇ ਨਾਨਕ! ਸੱਚ ੲਿਹੀ ਹੈ ਕਿ ਜਿੱਥੇ ਕਿਤੇ ਭੀ ਜੀਵਾਂ ਦਾ ਦਾਣਾ-ਪਾਣੀ (ਰੋਜ਼ੀ ਲਿਖੀ ਹੁੰਦੀ ਹੈ), ੳੁੱਥੇ ਹੀ ਜੀਵ ਨੂੰ ਖਾਣ ਲੲੀ ਜਾਣਾ ਪੈਂਦਾ ਹੈ।
Wherever ones livelihood (food) is written, there he has to go and eat (earn) it: O Nanak! This is the truth.
ਤੂੰ ਦਰੀਆਉ ਸਭ ਤੁਝ ਹੀ ਮਾਹਿ।।
ਤੁਝ ਬਿਨ ਦੂਜਾ ਕੋਈ ਨਾਹਿ।।
ਹੇ ਪ੍ਭੂ ! ਤੂੰ ਦਰਿਆ ਹੈਂ, ਸਾਰੇ ਜੀਵ ਤੇਰੇ ਵਿੱਚ ਹੀ ਹਨ। ਤੌਥੋਂ ਬਿਨਾ ਹੋਰ ਕੋਈ ਨਹੀਂ ਹੈ।
You are the river of life, all are without you. Other than you, there is no one at all.
Asa M:5 - Sri Guru Granth Sahib Ji : 383
ਬੁਰਾ ਭਲਾ ਕਹੁ ਕਿਸ ਨੋ ਕਹੀਅੈ
ਸਗਲੇ ਜੀਅ ਤੁੁਮਾਰੇ।।
ਹੇ ਪ੍ਰਭੂ! ਮੈਨੂੰ ਦੱਸੋ ਕਿ ਮੈਨੂੰ ਕਿਸ ਨੂੰ ਚੰਗਾ ਜਾਂ ਬੁਰਾ ਕਹਿਣਾ ਚਾਹੀਦਾ ਹੈ, ਕਿਉਂਕਿ ਸਾਰੇ ਜੀਵ ਤੇਰੇ ਹਨ।
Tell me who should I call good or bad, since all beings are yours, O Lord!
Sri Guru Granth Sahib Ji: Ang - 470
ਮਿਠਤੁ ਨੀਵੀ ਨਾਨਕਾ
ਗੁਣ ਚੰਗਿਅਾੲੀਅਾ ਤਤੁ।।
ਮਿਠਾਸ ਅਤੇ ਨਿਮਰਤਾ, ਹੇ ਨਾਨਕ! ਖੂਬੀਅਾਂ ਅਤੇ ਨੇਕੀਅਾਂ ਦਾ ਨਿਚੋੜ ਹੈ।
Sweetness and humility, O Nanak, are the essense of virtue and goodness.
ਸਭਨੀ ਛਾਲਾ ਮਾਰੀਆ
ਕਰਤਾ ਕਰੇ ਸੁ ਹੋਇ ।।
ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦਾ ਉਹੀ ਹੈ ਜੋ ਕਰਤਾਰ ਕਰਦਾ ਹੈ।
Everyone makes the attempt, but that alone happens which the creator Lord does.
Comments
Post a Comment