Gurbani Status
Gurbani Status
Gurbani status |
ਨਾਨਕ ਨਾਮੁ ਮਿਲੈ ਤਾਂ ਜੀਵਾਂ
ਤਨੁ ਮਨੁ ਥੀਵੈ ਹਰਿਅਾ।।
ਗੁਰੂ ਸਾਹਿਬ ਫੁਰਮਾਨ ਕਰਦੇ ਹਨ - ਹੇ ਪ੍ਭੂ! (ਪਿਅਾਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਅਾਤਮਿਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ੳੁਸ ਅਾਤਮਿਕ ਜੀਵਨ ਦੀ ਬਰਕਤ ਨਾਲ) ਖਿੜ ਜਾਂਦਾ ਹੈ।
O Nanak, (by the True Guru's grace) when I am bessed with the naam, I live & my body & my mind blossom forth.
ਕਬੀਰ ਹਰਿ ਕਾ ਸਿਮਰਨੁ ਜੋ ਕਰੈ
ਸੋ ਸੁਖੀਅਾ ਸੰਸਾਰਿ।।
ਕਬੀਰ, ਜੋ ਕੋੲੀ ਵੀ ਵਾਹਿਗੁਰੂ ਦਾ ਅਾਰਾਧਨ ਕਰਦਾ ਹੈ, ਕੇਵਲ ੳੁਹੀ ੲਿਸ ਜਗ ਅੰਦਰ ਸੁਖੀ ਹੈ।
Kabeer, whoever meditates in remembrance on the Lord, he alone is happy in this world.
ਸੁਖੀ ਬਸੈ ਮਸਕੀਨੀਅਾ ਅਾਪੁ ਨਿਵਾਰਿ ਤਲੇ।।
ਬਡੇ ਬਡੇ ਅਹੰਕਾਰੀਅਾ ਨਾਨਕ ਗਰਬਿ ਗਲੇ।।
ਗਰੀਬੀ ਸੁਭਾਅ ਵਾਲਾ ਬੰਦਾ ਅਾਪਾ-ਭਾਵ ਦੂਰ ਕਰ ਕੇ ਤੇ ਨੀਵਾਂ ਰਹਿ ਕੇ ਸੁਖੀ ਵਸਦਾ ਹੈ, ਪਰ ਵੱਡੇ-ਵੱਡੇ ਅਹੰਕਾਰੀ ਮਨੁੱਖ, ਹੇ ਨਾਨਕ! ਅਹੰਕਾਰ ਵਿੱਚ ਹੀ ਗਲ ਜਾਂਦੇ ਹਨ।
The humble beings abide in peace: subduing egotism, they are meek, the very proud & arrogant people, O Nanak, are consumed by their own pride.
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ।।
ਸਿਮਰਿ ਸਿਮਰਿ ਤਿਸੁ ਸਦਾ ਸਮਾਲੇ।।
(ਹੇ ਭਾੲੀ! ਮੇਰਾ) ਗੁਰੂ ਸਦਾ ਮੇਰੇ ਨਾਲ ਵੱਸਦਾ ਹੈ, ਮੇਰੇ ਅੰਗ ਸੰਗ ਰਹਿੰਦਾ ਹੈ। (ਗੁਰੂ ਦੀ ਹੀ ਕਿਰਪਾ ਨਾਲ) ਮੈਂ ੳੁਸ (ਪ੍ਮਾਤਮਾ) ਨੂੰ ਸਦਾ ਸਿਮਰ ਕੇ ਸਦਾ ਅਾਪਣੇ ਹਿਰਦੇ ਵਿੱਚ ਵਸਾੲੀ ਰੱਖਦਾ ਹਾਂ।
My Guru is always with me, near at hand. (By Guru's grace) I meditate in remembrance on him (Lord) & cherish him forever.
ਹਰਿ ਕਾ ਨਾਮੁ ਧਿਅਾੲਿ ਕੈ ਹੋਹੁ ਹਰਿਅਾ ਭਾੲੀ।।
ਕਰਮਿ ਲਿਖੰਤੈ ਪਾੲੀਅੈ ੲਿਹ ਰੁਤਿ ਸੁਹਾੲੀ।।
ਪਰਮਾਤਮਾ ਦਾ ਨਾਮ ਸਿਮਰ ਕੇ ਅਾਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਹਰੇ ਹੋ ਜਾਂਦੇ ਹਨ) (ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ ) ੲਿਹ ਸੋਹਣਾ ਸਮਾਂ ਪੂਰਬਲੇ ਕੀਤੇ ਕਰਮਾਂ ਅਨੁਸਾਰ (ਪ੍ਭੂ ਵੱਲੋਂ) ਹੀ ਮਿਲਦਾ ਹੈ।
Meditate on the Lord's name and blossom forth in green abundance (Like a tree becoming greener after it gets water). By your high density, you have been blessed with this wondrous spring of the soul.
Comments
Post a Comment