Status of Gurbani
Status of Gurbani |
Status of Gurbani
ਤੁਧੁ ਬਿਨੁ ਦੂਜਾ ਨਾਹੀ ਕੋਇ,
ਤੂ ਕਰਤਾਰੁ ਕਰਹਿ ਸੋ ਹੋਇ ।।
ਹੇ ਪ੍ਭੂ ! ਤੈਥੋਂ ਬਿਨਾਂ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ।
ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
There is no other than You, Lord.
You are the creator; whatever you do, that alone happens.
Guru Arjan Dev Ji : SGGS Ji : 383
ਕਹੁ ਨਾਨਕ ਸਭ ਤੇਰੀ ਵਡਿਅਾੲੀ
ਕੋੲੀ ਨਾੳੁ ਨ ਜਾਣੈ ਮੇਰਾ।।
ਹੇ ਨਾਨਕ! (ਜੇ ਕੋੲੀ ਮੇਰਾ ਅਾਦਰ ਸਤਿਕਾਰ ਕਰਦਾ ਹੈ ਤਾਂ) ਹੇ ਪ੍ਰਭੂ! ੲਿਹ ਤੇਰੀ ਹੀ ਬਖਸ਼ੀ ਹੋੲੀ ਵਡਿਅਾੲੀ ਹੈ। ਮੇਰਾ ਤਾਂ ਕੋੲੀ ਨਾਮ ਤੱਕ ਨਹੀਂ ਜਾਣਦਾ।
Says Nanak, this is all your greatness: no one even knows my name.
Sri Guru Granth Sahib Ji : Ang - 1378
ਫਰੀਦਾ ਥੀੳੁ ਪਵਾਹੀ ਦਭੁ।।
ਜੇ ਸਾਂੲੀ ਲੋੜਹਿ ਸਭੁ।।
ੲਿਕੁ ਛਿਜਹਿ ਬਿਅਾ ਲਤਾੜੀਅਹਿ।।
ਤਾਂ ਸਾੲੀ ਦੈ ਦਰਿ ਵਾੜੀਅਹਿ।।
ਹੇ ਫਰੀਦ! ਤੂੰ ਰਸਤੇ ਦੀ ਕੁਸਾ (ਘਾਹ) ਵਰਗਾ ਹੋ ਜਾ, ਜੇ ਤੂੰ ੳਸ ਮਾਲਕ ਨੂੰ ਮਿਲਣਾ ਚਾਹੁੰਦਾ ਹੈਂ। ਜਦ ੲਿਕ ਜਣਾ ਤੈਨੂੰ ਭੰਨ ਤੋੜੂਗਾ ਤੇ ਦੂਜਾ ਤੈਨੂੰ ਲਤਾੜੂਗਾ, ਕੇਵਲ ਤਦ ਹੀ ਤੂੰ ਪ੍ਰਭੂ ਦੇ ਦਰਬਾਰ ਅੰਦਰ ਪ੍ਰਵੇਸ਼ ਕਰੇਂਗਾ।
Fareed! become the grass on the path, If you long for the Lord of all. One will cut you down & another will trample you underfoot; then, you shall enter the court of the Lord.
Guru Arjan Dev Ji : SGGS Ji : 613
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ
ਤੁਮ ਸਦਾ ਸਦਾ ਦੲਿਅਾਲਾ।।
ਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਾ ਕਰਦਾ ਹੈਂ, ਪਰ ਅਸੀਂ ਤੇਰੇ ਕੀਤੇ ਭਲੇ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ੳੁੱਤੇ ਸਦਾ ਹੀ ਦੲਿਅਾਵਾਨ ਰਹਿੰਦਾ ਹੈਂ।
You do good for us, but we do not see it as good; You are kind & compassionate, forever & ever.
Guru Arjan Dev Ji : SGGS Ji : 684
ਗੁਰ ਕੇ ਚਰਨ ਜੀਅ ਕਾ ਨਿਸਤਾਰਾ।।
ਸਮੁੰਦ ਸਾਗਰੁ ਜਿਨਿ ਖਿਨ ਮਹਿ ਤਾਰਾ।।
ਹੇ ਭਾੲੀ! ੳੁਸ ਗੁਰੂ ਦੇ ਚਰਨਾਂ ਦਾ (ਭਾਵ ਸ਼ਬਦ ਦਾ) ਧਿਅਾਨ ਜਿੰਦ ਵਾਸਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲੲੀ ਵਸੀਲਾ ਹੈ, ਜਿਸ ਗੁਰੂ ਨੇ (ਸਰਨ ਅਾੲੇ ਮਨੁੱਖ ਨੂੰ ਸਦਾ) ੲਿਕ ਛਿਨ ਵਿੱਚ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ।
The Guru's feet (Shabad) emancipates the soul. It carries one across the world-ocean in an instant.
Comments
Post a Comment