Gurbani Status Hd
Gurbani status hd |
Sri Guru Granth Sahib Ji : 134
ਅਾਸਾੜੁ ਤਪੰਦਾ ਤਿਸ ਲਗੈ
ਹਰਿ ਨਾਹੁ ਨ ਜਿੰਨਾ ਪਾਸਿ।।
ਹਾੜ ਦਾ ਮਹੀਨਾ ੳੁਹਨਾਂ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਭਾਵ, ੳੁਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨਾਂ ਦੇ ਹਿਰਦੇ ਵਿੱਚ ਪ੍ਰਭੂ-ਪਤੀ ਨਹੀਂ ਵਸਦਾ।
The month of Aasaarh (June) seems burning hot, to those who are not close to their husband Lord.
Salok Bhagat Kabeer Ji : SGGS Ji : 1366
ਕਬੀਰ ਗਰਬੁ ਨ ਕੀਜੀਅੈ ੳੂਚਾ ਦੇਖਿ ਅਵਾਸੁ।।
ਅਾਜੁ ਕਾਲਿ ਭੁੲਿ ਲੇਟਣਾ ੳੂਪਰਿ ਜਾਮੈ ਘਾਸੁ।।
ਹੇ ਕਬੀਰ! ਅਾਪਣਾ ੳੁੱਚਾ ਮਹਲ ਵੇਖ ਕੇ ਅਹੰਕਾਰ ਨਹੀਂ ਕਰਨਾ ਚਾਹੀਦਾ (ੲਿਹ ਭੀ ਚਾਰ ਦਿਨ ਦੀ ਹੀ ਖੇਡ ਹੈ; ਮੌਤ ਅਾੳੁਣ ਤੇ ੲਿਸ ਮਹਲ ਨੂੰ ਛੱਡ ਕੇ) ਅੱਜ ਭਲਕ ਹੀ ਮਿੱਟੀ ਵਿੱਚ ਰਲ ਜਾਣਾ ਹੈ, ਤੇ ਸਾਡੇ ੳੁੱਤੇ ਘਾਹ ੳੁੱਗ ਪੲੇਗੀ।
Kabeer, do not be so proud of your tall mansions. Today or tomorrow you shall lie beneath the ground & the grass shall grow above you.
Guru Ram Dass Ji : SGGS Ji : 164
ਮੈ ਮੂਰਖ
ਹਰਿ ਅਾਸ ਤੁਮਾਰੀ।।
ਹੇ ਵਾਹਿਗੁਰੂ ਜੀ ! ਮੁਝ ਮੂਰਖ ਨੂੰ ਤੁਹਾਡੇ ਤੇ ਹੀ ਅਾਸ ਹੈ (ਤੁਸੀਂ ਹੀ ਮੈਨੂੰ ਵਿਕਾਰਾਂ ਤੋਂ ਬਚਾ ਸਕਦੇ ਹੋ)।
I am just a fool. O Lord; I place my hopes in you.
Guru Nanak Dev Ji : SGGS Ji : 663
ਬਿਨੁ ਨਾਮ ਹਰਿ ਕੇ ਮੁਕਤਿ ਨਾਹੀ
ਕਹੈ ਨਾਨਕੁ ਦਾਸੁ।।
(ਗੁਰੂ ਸਾਹਿਬ ਨਿਮਰਤਾ ਦੇ ਘਰ ਵਿੱਚ ਆ ਕੇ ਫੁਰਮਾ ਰਹੇ ਹਨ) ਦਾਸ ਨਾਨਕ ਆਖਦਾ ਹੈ ਕੇ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ਼੍ਰੇਸ਼ਟ ਧਰਮ-ਕਰਮ ਹੈ)।
Without the Lord's Name, no one is liberated: says Nanak, the Lord's slave.
Bhagat Kabeer Ji : SGGS Ji : 555
ਐਸੀ ਮਰਨੀ ਜੋ ਮਰੈ
ਬਹੁਰਿ ਨ ਮਰਨਾ ਹੋੲਿ।।
(ੳੁਂਝ ਤਾਂ ਸਾਰਾ ਸੰਸਾਰ ਹੀ ਮਰਦਾ ਹੈ), ਪਰ ਜੋ ਮਨੁੱਖ ੲਿਸ ਤਰਾਂ ਦੀ ਸੱਚੀ ਮੌਤ ਮਰਦਾ ਹੈ, ੳੁਸ ਨੂੰ ਫਿਰ ਮਰਨਾ ਨਹੀਂ ਪੈਂਦਾ।
Whoever dies, let him die such a true death, that he does not have to die again.