Gurbani Quotes in English Font

Gurbani Quotes in English Font
Gurbani Quotes in English Font

Gurbani Quotes in English Font


Sukhmani Sahib : SGGS Ji : 262

ਪ੍ਰਭ ਕੈ ਸਿਮਰਨਿ ਹੋੲਿ ਸੁ ਭਲਾ।।
ਪ੍ਰਭ ਕੈ ਸਿਮਰਨਿ ਸੁਫਲ ਫਲਾ।।

ਪ੍ਰਭੂ ਦਾ ਸਿਮਰਨ ਕਰਨ ਨਾਲ, ਜਗਤ ਵਿੱਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ, ਤੇ ਮਨੁੱਖਾ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ।

In the remembrance of God, anything that happens seems good, and one flowers in fruition.

Gurbani Quotes in English Font

ਸਭੇੈ ਘਟ ਰਾਮੁ ਬੋਲੇੈ ਰਾਮਾ ਬੋਲੇੈ।।
ਰਾਮ ਬਿਨਾ ਕੋ ਬੋਲੇੈ ਰੇ।।

ਹੇ ਭਾਈ! ਸਾਰਿਆਂ ਸਰੀਰਾਂ ਵਿਚ ਪ੍ਰਮਾਤਮਾ ਬੋਲਦਾ ਹੈ,ਪ੍ਰਮਾਤਮਾ ਹੀ ਬੋਲਦਾ ਹੈ। ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ।

God speaks in all the bodies, only God speaks. No one speaks except God.

Gurbani Quotes in English Font

Guru Arjan Dev Ji : SGGS Ji : 288

ਹਰਿ ਕੀ ਭਗਤਿ ਕਰਹੁ ਮਨ ਮੀਤ।।
ਨਿਰਮਲ ਹੋੲਿ ਤੁਮਾਰੋ ਚੀਤ।।

ਹੇ ਮਿੱਤਰ ਮਨ! ਵਾਹਿਗੁਰੂ ਦੀ ਭਗਤੀ ਕਰ, ਇਸ ਤਰਾਂ ਤੇਰੀ ਸੁਰਤ ਪਵਿੱਤਰ ਹੋ ਜਾਵੇਗੀ।

Worship the Lord with devotion, my friend! & your  consciousness shall become pure.

Gurbani Quotes in English Font

ਕਬੀਰ ਮੇਰੀ ਸਿਮਰਨੀ ਰਸਨਾ ੳੂਪਰਿ ਰਾਮੁ।।
ਅਾਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸਾ੍ਮ।।

ਮੇਰੀ ਜੁਬਾਨ ਤੇ ਵਸਦਾ ਰਾਮ ਹੀ ਮੇਰੀ ਮਾਲਾ ਹੈ (ਹੱਥ ਵਾਲੀ ਮਾਲਾ ਦੀ ਮੈਨੂੰ ਲੋੜ ਨਹੀਂ) ਜੁੱਗਾਂ ਦੇ ਅਰੰਭ ਤੋਂ ਰੱਬ ਦੇ ਪਿਅਾਰਿਅਾਂ ਲੲੀ ੳੁਸਦੀ ਯਾਦ ਹੀ ਸੁੱਖ ਸ਼ਾਂਤੀ ਹੈ।

The remembrance of the almighty in my words and heart is my Rosary; this remembrance in itself is the eternal bliss for devotees throughout ages.

Gurbani Quotes in English Font

ਸਚਿ ਰਤੇ ਸੇ ੳੁਬਰੇ ਦੁਬਿਧਾ ਛੋਡਿ ਵਿਕਾਰ।।
ਹੳੁ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਅਾਰ।।

ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿੱਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ ਮਨ ਦੀ ਮਾਇਆ ਵੱਲ ਡੋਲਣੀ ਹਾਲਤ ਛੱਡ ਕੇ ਮੌਤ ਦੇ ਸਹਿਮ ਤੋਂ ਬਚ ਜਾਂਦੇ ਹਨ। ਮੈਂ ਓਹਨਾਂ ਤੋਂ ਸਦਕੇ ਹਾਂ, ਜਿਹੜੇ (ਗੁਰੂ ਦੀ ਸ਼ਰਨ ਪੈ ਕੇ) ਪ੍ਰਭੂ ਦੇ ਦਰ ਤੇ ਸੁਰਖਰੂ ਹੁੰਦੇ ਹਨ।

Those who are attuned to truth are saved; they renounce duality and corruption. I am sacrifice to those who are found to be truthful in the true court.

Comments