Gurbani Quotes in Punjabi Copy Paste
Gurbani Quotes in Punjabi Copy Paste
Bhagat Kabeer Ji : SGGS Ji : 337
ਹੋਨਾ ਹੈ ਸੋ ਹੋੲੀ ਹੈ
ਮਨਹਿ ਨ ਕੀਜੈ ਅਾਸ।।
ਜੋ ਕੁਝ ਪ੍ਰਭੂ ਦੀ ਰਜ਼ਾ ਵਿੱਚ ਹੋਣਾ ਹੈ ੳੁਹੀ ਹੋਵੇਗਾ, ਸੋ ਮਨ ਵਿੱਚ ਅਾਸਾਂ ਨਹੀਂ ਬਣਾੳੁਣੀਅਾਂ ਚਾਹੀਦੀਅਾਂ।
Whatever is to be, shall definitely happen in the will of God, so don't build up hopes in mind.
ਸੋ ਜਾਨੈ ਜਿਨਿ ਚਾਖਿਅਾ ਹਰਿ ਨਾਮੁ ਅਮੋਲਾ।।
ਕੀਮਤਿ ਕਹੀ ਨ ਜਾੲੀਅੈ ਕਿਅਾ ਕਹਿ ਮੁਖਿ ਬੋਲਾ।।
ਕੇਵਲ ਉਹੀ ਇਸ ਦਾ ਸੁਆਦ ਜਾਣਦਾ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਅਨਮੋਲ ਨਾਮ ਦਾ ਸਵਾਦ ਲਿਆ ਹੈ, ਇਸ ਦਾ ਮੁੱਲ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ; ਮੈਂ ਆਪਣੇ ਮੂੰਹ ਨਾਲ ਕੀ ਕਹਿ ਸਕਦਾ ਹਾਂ।
He alone knows its taste, who tastes the priceless name of the Lord. Its value cannot be estimated; what can i say with my mouth.
Guru AmarDaas Ji : SGGS Ji : 651
ਗੁਰ ਸੇਵਾ ਤੇ ਸੁਖੁ ੳੂਪਜੈ
ਫਿਰਿ ਦੁਖੁ ਨ ਲਗੈ ਅਾੲਿ।।
ਸਤਿਗੁਰਾਂ ਦੀ ਸੇਵਾ ਤੋਂ ਮਨੁੱਖ ਨੂੰ ਸੁੱਖ ਪ੍ਰਾਪਤ ਹੁੰਦਾ ਹੈ। (ਸੇਵਕ ਉਹ ਹੁੰਦਾ ਹੈ ਜੋ ਆਪਣੇ ਮਾਲਕ ਦਾ ਹਰ ਹੁਕਮ ਮੰਨੇ, ਇਸ ਕਰਕੇ ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਜੀਵਨ ਜੀਣਾ ਹੀ ਸਤਿਗੁਰਾਂ ਦੀ ਅਸਲ ਸੇਵਾ ਕਰਨੀ ਹੈ) ਫਿਰ ਕਦੇ ਦੁੱਖ ਨਹੀਂ ਹੁੰਦਾ, ਸੁਖ ਹੀ ਸੁਖ ਹੁੰਦਾ ਹੈ।
Serving the Guru, peace is obtained, and then one does not suffer in pain.
Bhagat Fareed Ji : SGGS Ji : 488
ਤੇਰੀ ਪਨਹ ਖੁਦਾੲਿ ਤੂ ਬਖਸੰਦਗੀ।।
ਸੇਖ ਫਰੀਦੈ ਖੈਰੁ ਦੀਜੈ ਬੰਦਗੀ।।
(ਭਗਤ ਫ਼ਰੀਦ ਜੀ ਸਾਨੂੰ ਅਰਦਾਸ ਕਰਨ ਦੀ ਜਾਂਚ ਸਿੱਖਾਂ ਰਹੇ ਨੇ, ਤੇ ਫੁਰਮਾ ਰਹੇ ਨੇ) ਹੇ ਖੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖਸ਼ਣ ਵਾਲਾ ਹੈਂ, ਮੈਨੂੰ ਸ਼ੇਖ ਫ਼ਰੀਦ ਨੂੰ ਆਪਣੀ ਬੰਦਗੀ ਦੀ ਖੈਰ ਪਾ।
(Fareed ji is teaching us the way to pray) I seek your protection - you are the forgiving Lord. Please, bless (me) sheikh Fareed with the bounty of your meditative worship.
SGGS Ji : Ang 806
ਕਵਨ ਸੰਜੋਗ ਮਿਲੳੁ ਪ੍ਰਭ ਅਪਨੇ।।
ਪਲੁ ਪਲੁ ਨਿਮਖ ਸਦਾ ਹਰਿ ਜਪਨੇ।।
ਹੇ ਭਾੲੀ! ੳੁਹ ਕਿਹੜੇ ਮਹੂਰਤ ਹਨ, ਜਦੋਂ ਮੈਂ ਅਾਪਣੇ ਪ੍ਰਭੂ ਨੂੰ ਮਿਲ ਸਕਾਂ? (ਉਹ ਲਗਨ ਮਹੂਰਤ ਤਾਂ ਹਰ ਵੇਲੇ ਹੀ ਹਨ) ਇਕ ਇਕ ਪਲ, ਅੱਖ ਝਪਕਣ ਜਿਤਨਾ ਸਮਾਂ ਭਰ ਭੀ ਸਦਾ ਹੀ ਹਰਿ ਨਾਮ ਜਪਣ ਨਾਲ (ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ)।
By what good fortune can I meet my Lord? Every moment and instant, ever remember I the Lord.
Comments
Post a Comment