Gurbani Quotes in Punjabi Good Morning
Gurbani Quotes in Punjabi Good Morning |
Gurbani Quotes in Punjabi Good Morning
Guru Arjan Dev Ji : SGGS Ji : 370
ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ।।
ਜੋ ਸੁਣੇ ਕਮਾਵੈ ਸੁ ੳੁਤਰੈ ਪਾਰਿ।।
ਦਾਸ ਨਾਨਕ ਪ੍ਰਮਾਤਮਾ ਦੇ ਗੁਣਾਂ ਦਾ ਵਿਚਾਰ (ਬਾਣੀ) ਉਚਾਰਦਾ ਹੈ। ਜਿਹੜਾ ਭੀ ਮਨੁੱਖ ਇਹ ਬਾਣੀ ਸੁਣਦਾ ਹੈ ਤੇ ਉਸ ਅਨੁਸਾਰ ਜੀਵਨ ਬਤੀਤ ਕਰਦਾ ਹੈ ਉਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ।
Servant Nanak Chants the wisdom of God. One who listens & practices it, is carried across & saved.
Bhagat Namdev Ji : SGGS Ji : 485
ਸਭੁ ਗੋਬਿੰਦੁ ਹੈ
ਸਭੁ ਗੋਬਿੰਦੁ ਹੈ
ਗੋਬਿੰਦ ਬਿਨੁ ਨਹੀ ਕੋੲੀ।।
ਸਾਰਾ ਕੁਛ ਪ੍ਰਭੂ ਹੈ, ਸਾਰਾ ਕੁਛ ਪ੍ਰਭੂ ਹੀ ਹੈ। ਸ੍ਰਿਸ਼ਟੀ ਦੇ ਕਰਤੇ ਪ੍ਰਭੂ ਬਾਝੋਂ ਹੋਰ ਕੁਝ ਵੀ ਨਹੀਂ।
God is everything, God is everything. Without God, there is nothing at all.
Guru Amar Daas Ji : SGGS Ji : 842
ਜਿਸ ਦਾ ਸਾਹਿਬੁ ਡਾਢਾ ਹੋੲਿ।।
ਤਿਸ ਨੋ ਮਾਰਿ ਨ ਸਾਕੈ ਕੋੲਿ।।
ਹੇ ਭਾੲੀ! (ਮਾੲਿਅਾ ਦੇ ਕਾਮਾਦਿਕ ਸੂਰਮੇ ਹਨ ਤਾਂ ਬੜੇ ਬਲੀ, ਪਰ) ਜਿਸ ਮਨੁੱਖ ਦੇ ਸਿਰ ੳੁੱਤੇ ਰਾਖਾ ਸਭ ਤੋਂ ਬਲੀ ਮਾਲਕ-ਪ੍ਰਭੂ ਅਾਪ ਹੋਵੇ, ੳੁਸ ਨੂੰ ਕੋੲੀ ਵੀ ਵੈਰ ਢਾਹ ਨਹੀਂ ਸਕਦਾ।
One who belongs to the all powerful Lord & Master, no one can destroy him.
Guru Nanak Dev Ji : SGGS Ji : 597
ਮੈ ਕਿਅਾ ਮਾਗੳੁ
ਕਿਛੁ ਥਿਰੁ ਨ ਰਹਾੲੀ
ਹਰਿ ਦੀਜੈ ਨਾਮੁ ਪਿਅਾਰੀ ਜੀੳੁ।।
ਵਾਹਿਗੁਰੂ ਜੀ! ਮੈਂ ਤੁਹਾਡੇ ਕੋਲੋਂ ਕਿਹੜੀ ਚੀਜ਼ ਮੰਗਾ? ਕੋਈ ਵੀ ਸ਼ਹਿ ਸਦਾ ਨਹੀਂ ਰਹਿ ਸਕਦੀ; ਕਿਰਪਾ ਕਰਕੇ ਆਪਣੇ ਸਦਾ ਥਿਰ ਰਹਿਣ ਵਾਲੇ ਪਿਆਰ ਨਾਮ ਦੀ ਬਖਸ਼ਿਸ਼ ਕਰੋ।
What should I beg for? Nothing remains permanent; O Lord, Please bless with me with your beloved Name.
ਨਾਨਕ ਨਾਮੁ ਧਿਅਾੲੀਅੈ
ਕਾਰਜੁ ਅਾਵੈ ਰਾਸਿ।।
ਨਾਨਕ ਨਾਮ ਦਾ ਅਰਾਧਨ ਕਰਨ ਦੁਅਾਰਾ ਕੰਮ ਠੀਕ ਹੋ ਜਾਂਦੇ ਹਨ।
O Nanak, meditating on the Naam, the Name of the Lord, your affairs shall be resolved.
Comments
Post a Comment