|
Gurbani Quotes in Punjabi English |
Gurbani Quotes in Punjabi English
Aasaa M 5 : SGGS Ji : 386
ਪਰ ਕਾ ਬੁਰਾ ਨ ਰਾਖਹੁ ਚੀਤ।।
ਤੁਮ ਕੳੁ ਦੁਖੁ ਨਹੀ ਭਾੲੀ ਮੀਤ।।
ਹੇ ਵੀਰ! ਹੇ ਮਿੱਤਰ! ਕਦੇ ਕਿਸੇ ਦਾ ਬੁਰਾ ਨਾ ਚਿਤਵਿਅਾ ਕਰੋ। (ਕਦੇ ਮਨ ਵਿੱਚ ਇਹ ਇੱਛਾ ਨਾ ਪੈਦਾ ਹੋਣ ਦਿਓ ਕਿ ਕਿਸੇ ਨਾ ਨੁਕਸਾਨ ਹੋਵੇ। ਇਸ ਦਾ ਸਿੱਟਾ ਇਹ ਹੋਵੇਗਾ ਕਿ) ਤੁਹਾਨੂੰ ਵੀ ਕੋਈ ਦੁੱਖ ਨਹੀਂ ਪੋਹ ਸਕੇਗਾ।
Do not hold even intensions against others in your mind. and you shall not be troubled. O brothers, O friends.
Guru Arjan Dev Ji : SGGS Ji : 198
ਰੂਪਵੰਤੁ ਸੋ ਚਤੁਰੁ ਸਿਅਾਣਾ।।
ਜਿਨਿ ਜਨਿ ਮਾਨਿਅਾ ਪ੍ਰਭ ਕਾ ਭਾਣਾ।।
ੳੁਹੀ ਮਨੁੱਖ ਸੁੰਦਰ ਹੈ, ੳੁਹੀ ਤੀਖਣ ਬੁੱਧੀ ਵਾਲਾ ਅਤੇ ੳੁਹੀ ਸਿਅਾਣਾ ਹੈ, ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ (ਸਦਾ ਸਿਰ ਮੱਥੇ ੳੁੱਤੇ) ਮੰਨਿਅਾ ਹੈ।
They alone are handsome, clever & wise, who surrender to the will of God.
ਫਰੀਦਾ ਪਿਛਲ ਰਾਤਿ ਨ ਜਾਗਿਓਹਿ
ਜੀਵਦੜੋ ਮੁੲਿਓਹਿ।।
ਜੇ ਤੈ ਰਬੁ ਵਿਸਾਰਿਅਾ ਤ ਰਬਿ ਨ ਵਿਸਰਿਓਹਿ।।
ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਅਾ ਤਾਂ (ੲਿਹ ਕੋਝਾ ਜੀਵਨ) ਜਿੳੁਂ ਕੇ ਵੀ ਤੂੰ ਮਰਿਅਾ ਹੋੲਿਅਾ ਹੈਂ। ਤੂੰ ਭਾਵੇਂ ਰੱਬ ਨੂੰ ਭੁਲਾ ਦਿੱਤਾ ਹੈ, ਪਰ ਰੱਬ ਨੇ ਤੈਨੂੰ ਨਹੀਂ ਭੁਲਾੲਿਅਾ, ਭਾਵ ਫਿਰ ਵੀ ੳੁਹ ਦੀਨ ਦੲਿਅਾਲ ਪ੍ਰਭੂ ਤੈਨੂੰ ਸਰਬ ਸੁਖ ਦਿੰਦਾ ਹੈ।
O Farid! If you do not wake out at the time of Amrit, you have also been loved. Even if you have forgotten God, God did not forget you, the God will give you the Most happiness.
Guru Amar Daas Ji : SGGS Ji : 149
ਸਤਿਗੁਰੁ ਹੋੲਿ ਦੲਿਅਾਲੁ
ਨ ਕਬਹੂੰ ਝੂਰੀਅੈ।।
ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ, ਉਹ ਕਿਸੇ ਦੁੱਖ ਕਲੇਸ਼ ਦੇ ਆਉਣ ਤੇ ਕਦੇ ਗਿਲਾ ਨਹੀਂ ਕਰਦਾ।
When the True Guru becomes merciful, one will not grieve over anything.
Bhagat Ravidas Ji : SGGS Ji : 710
ਕਹਿ ਰਵਿਦਾਸ ਕਹਾ ਕੈਸੇ ਕੀਜੈ।।
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ।।
ਰਵਿਦਾਸ ਜੀ ਆਖਦੇ ਹਨ ਕਿ ਹੋਰ ਕਿਥੇ ਜਾੲੀਏ? ਹੋਰ ਕੀ ਕਰੀਏ ? (ੲਿਹਨਾਂ ਵਿਕਾਰਾਂ ਤੋਂ ਬਚਣ ਲੲੀ) ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ।
Says Ravidas, what to do? where to go now? without the sanctuary of the Lord, who else protection shall I seek?