Gurbani Quotes in Punjabi on Life
Gurbani Quotes in Punjabi on Life |
Gurbani Quotes in Punjabi on Life
ਸੰਪੈ ਦੇਖਿ ਨ ਹਰਖੀਅੈ
ਬਿਪਤਿ ਦੇਖਿ ਨ ਰੋੲਿ।।
ਰਾਜ ਭਾਗ ਵੇਖ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ, ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ।
Don't be delighted at the sight of wealth, don't be distressed in face of adversity.
ਹਰਿ ਬਿਨੁ ਕੋੲੀ ਮਾਰਿ ਜੀਵਾਲਿ ਨ ਸਕੈ
ਮਨ ਹੋੲਿ ਨਿਚਿੰਦ ਨਿਸਲੁ ਹੋੲਿ ਰਹੀਅੈ।।
ਹਰਿ ਤੋਂ ਬਿਨਾ ਕੋਈ ਹੋਰ ਮਾਰ ਜਿਵਾਲ ਨਹੀਂ ਸਕਦਾ ਨਿਸਚਿੰਤ ਹੋ ਰਹੋ ਤੇ ਕਿਸੇ ਹੋਰ ਦੀ ਓਟ ਨਾ ਤੱਕ।
Except the Lord, no one can kill or rejuvenate. O mind! Don't be anxious - remain fearless.
ਸੰਜੋਗੁ ਵਿਜੋਗੁ ਧੁਰਹੁ ਹੀ ਹੂਅਾ।।
ਹੇ ਭਾੲੀ! ਜਿੰਦ ਤੇ ਸਰੀਰ ਦਾ ਮਿਲਾਪ ਅਤੇ ਵਿਛੋੜਾ ਪ੍ਰਮਾਤਮਾ ਦੀ ਰਾਜਾ ਅਨੁਸਾਰ ਹੀ ਹੁੰਦਾ ਹੈ।
Union and separation are ordained by the primal Lord God.
ਸੋ ਬੂਝੈ ਜਿਸੁ ਅਾਪਿ ਬੁਝਾੲੇ।।
ਆਤਮਕ ਜੀਵਨ ਦਾ ਸਹੀ ਰਸਤਾ ਉਹ ਮਨੁੱਖ ਹੀ ਸਮਝਦਾ ਹੈ, ਜਿਸ ਨੂੰ ਪ੍ਰਮਾਤਮਾ ਆਪ ਸਮਝਾਂਦਾ ਹੈ।
He alone understands whom the Lord himself causes to understand.
ਸੋ ਪੜਿਅਾ ਸੋ ਪੰਡਿਤੁ ਬੀਨਾ
ਗੁਰ ਸਬਦਿ ਕਰੇ ਵੀਚਾਰੁ।।
ਉਹ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ, ਜੋ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ।
He alone is educated, a wise Pandit, who contemplates Guru's shabad.