Gurbani Quotes for Instagram Bio

Gurbani Quotes for Instagram Bio
Gurbani Quotes for Instagram Bio

Gurbani Quotes for Instagram Bio


ਦੁੲਿ ਪੁੜ ਜੋੜਿ ਵਿਛੋੜਿਅਨੁ 
ਗੁਰ ਬਿਨੁ ਘੋਰ ਅੰਧਾਰੋ।।

ਦੋਵੇਂ ਪੁੜ (ਧਰਤੀ ਤੇ ਆਕਾਸ਼) ਜੋੜ ਕੇ (ਭਾਵ, ਜਗਤ ਰਹਿਣਾ ਕਰ ਕੇ) ਉਸ ਪ੍ਰਭੂ ਨੇ ਜੀਵਾਂ ਨੂੰ ਮਾਇਆ ਦੇ ਮੋਹ ਵਿੱਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ। ਗੁਰੂ ਤੋਂ ਬਿਨਾ (ਜਗਤ ਵਿੱਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ।

He brought together and then separated the two grinding stones of the earth and the sky; without the Guru, there is only pitch darkness.

Gurbani Quotes for Instagram Bio

Guru Nanak Dev Ji : SGGS Ji : 59

ਨਾਨਕ ਸਬਦੁ ਵੀਚਾਰੀਅੈ 
ਪਾੲੀਅੈ ਗੁਣੀ ਨਿਧਾਨੁ।।

ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿੱਚ ਜੁੜਿਅਾਂ ਹੀ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ।

O Nanak! contemplating the shabad, the Treasure of Excellence (God) is obtained.

Gurbani Quotes for Instagram Bio

Sri Guru Granth Sahib Ji : 1416

ਅਸੀ ਖਤੇ ਬਹੁਤੁ ਕਮਾਵਦੇ ਅੰਤ ਨ ਪਾਰਾਵਾਰੁ।।
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹੳੁ ਪਾਪੀ ਵਡ ਗੁਨਹਗਾਰੁ।।

I make so many mistakes, there is no end or limit to them. O Lord, please be merciful & forgive me; I am a sinner, a great offender.

Gurbani Quotes for Instagram Bio

Guru Arjan Dev Ji : SGGS Ji : 750

ਸਗਲ ਤਿਅਾਗਿ ਗੁਰ ਸਰਣੀ ਅਾੲਿਅਾ
ਰਾਖਹੁ ਰਾਖਨਹਾਰੇ।।

ਹੇ ਰੱਖਿਅਾ ਕਰਨ ਦੇ ਸਮਰਥ ਪ੍ਰਭੂ! ਮੇਰੀ ਰੱਖਿਅਾ ਕਰ। ਮੈਂ ਸਾਰੇ ਅਾਸਰੇ ਛੱਡ ਕੇ ਗੁਰੂ ਦੀ ਸ਼ਰਨ ਅਾ ਪਿਅਾ ਹਾਂ।

Renouncing everything, I have come to the Guru's Sanctuary, save me, O my Savior Lord.

Gurbani Quotes for Instagram Bio

Guru Arjan Dev Ji : SGGS Ji : 1146

ਰੋਗੀ ਕਾ ਪ੍ਰਭ ਖੰਡਹੁ ਰੋਗੁ।।
ਦੁਖੀੲੇ ਕਾ ਮਿਟਾਵਹੁ ਪ੍ਰਭ ਸੋਗੁ।।

ਹੇ ਪ੍ਰਭੂ! ਤੂੰ ਰੋਗੀ ਦਾ ਰੋਗ ਨਾਸ ਕਰ ਦੇਂਦਾ ਹੈਂ। ਦੁਖੀੲੇ ਦਾ ਗਮ ਮਿਟਾ ਦੇਂਦਾ ਹੈਂ।

God eradicates the disease from the diseased person. God takes away the sorrows of the suffering.

Gurbani Quotes on Life

Gurbani Quotes on Life
Gurbani Quotes on Life

 Sri Guru Granth Sahib Ji : Ang - 366


ਪਰਾੲਿਅਾ ਛਿਦ੍ਰ ਅਟਕਲੈ 
ਅਾਪਣਾ ਅਹੰਕਾਰੁ ਵਧਾਵੈ।।

(ਮਾੲਿਅਾ ਦੇ ਪ੍ਰਭਾਵ ਹੇਠ) ਮਨੁੱਖ ਹੋਰਨਾਂ ਦਾ ਐਬ ਜਾਂਚਦਾ ਫਿਰਦਾ ਹੈ ਤੇ (ਇਸ ਤਰਾਂ ਆਪਣੇ ਆਪ ਨੂੰ ਚੰਗਾ ਸਮਝ ਕੇ) ਆਪਣਾ ਅਹੰਕਾਰ ਵਧਾਂਦਾ ਹੈ।।

One complains about other faults (picking holes in them), while his own self-conceit only increases.

Gurbani Quotes on Life

Guru Nanak : SGGS Ji : 1410

ਨਾਨਕ ਦੁਨੀਆ ਕੈਸੀ ਹੋੲੀ।।
ਸਾਲਕੁ ਮਿਤੁ ਨ ਰਹਿਓ ਕੋਈ।।
ਭਾਈ ਬੰਧੀ ਹੇਤੁ ਚੁਕਾੲਿਅਾ।।
ਦੁਨੀਆ ਕਾਰਣਿ ਦੀਨੁ ਗਵਾੲਿਅਾ।।

ਹੈ ਨਾਨਕ! ਸੰਸਾਰ ਨੂੰ ਕੀ ਹੋ ਗਿਅਾ ਹੈ? ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਭਰਾਵਾਂ ਅਤੇ ਸਨਬੰਧੀਆਂ ਵਿਚਕਾਰ ਵੀ ਪਿਆਰ ਨਹੀਂ ਰਿਹਾ। ਦੁਨੀਆਂ (ਦੀ ਮਾਇਆ) ਦੀ ਖਾਤਰ ਮਨੁੱਖ ਨੇ ਆਪਣਾ ਈਮਾਨ ਗਵਾ ਲਿਆ ਹੈ।

O Nanak, what has happened to the world? There is no guide or friend. There is no love, even among brothers and relatives. For the sake of worldly pleasures, people have lost their faith.

Gurbani Quotes on Life

Guru Arjan Dev Ji : SGGS Ji : 964

ਸਭੇ ਦੁਖ ਸੰਤਾਪ ਜਾਂ ਤੁਧਹੁ ਭੂਲੀਅੈ।।
ਜੇ ਕੀਚਨਿ ਲਖ ਉਪਾਵ ਤਾਂ ਕਹੀ ਨਾ ਘੁਲੀਅੈ।।

ਹੇ ਪ੍ਰਭੂ! ਜਦੋਂ ਤੈਨੂੰ ਭੁੱਲ ਜਾੲੀਏ ਤਾਂ ਮਨ ਨੂੰ ਸਾਰੇ ਦੁੱਖ ਕਲੇਸ਼ ਆ ਵਾਪਰਦੇ ਹਨ। (ਤੈਨੂੰ ਵਿਸਾਰ ਕੇ) ਜੇ ਲੱਖਾਂ ਉਪਰਾਲੇ ਵੀ ਕੀਤੇ ਜਾਣ, ਤਾਂ ਵੀ ੳੁਹਨਾ ਦੁੱਖਾਂ ਤੋਂ ਖ਼ਲਾਸੀ ਨਹੀਂ ਹੁੰਦੀ।

When I forget you, I endure all the pains & sufferings. Making thousand of efforts, they are still not eliminated.

Gurbani Quotes on Life

Guru Nanak Dev Ji : SGGS Ji : 473

ਜਾ ਰਹਣਾ ਨਾਹੀ ਅੈਤੁ ਜਗਿ
ਤਾ ਕਾੲਿਤੁ ਗਾਰਬਿ ਹੰਢੀਅੈ।।

ਜਦੋਂ ੲਿਸ ਜਹਾਨ ਅੰਦਰ ਸਦਾ ਰਹਿਣਾ ਹੀ ਨਹੀਂ, ਤਾਂ ਕਿੳੁਂ ਅਹੰਕਾਰ ਵਿੱਚ (ਪੈ ਕੇ) ਖਪੀੲੇ।

Since one is not destined to remain in this world anyway. Why should he ruin himself in pride?

Gurbani Quotes on Life

Guru Teg Bahadar Ji : SGGS Ji : 1427

ਮਾੲਿਅਾ ਕਾਰਨਿ ਧਾਵਹੀ ਮੂਰਖ ਲੋਗ ਅਜਾਨ।।
ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ।।

ਧਨ-ਦੌਲਤ ਦੀ ਖਾਤਰ, ਬੇਵਕੂਫ ਅਤੇ ਬੇਸਮਝ ਬੰਦੇ ਭੱਜੇ ਫਿਰਦੇ ਹਨ। ਗੁਰੂ ਜੀ ਅਾਖਦੇ ਹਨ, ਪ੍ਰਭੂ ਦੇ ਸਿਮਰਨ ਦੇ ਬਗੈਰ, ੳੁਹਨਾਂ ਦੀ ਉਮਰ ਬੇਅਰਥ ਬੀਤ ਜਾਂਦੀ ਹੈ।

For the sake of wealth, the fool & ignorant people run all around. Says Nanak, without meditating on the Lord, life passes away uselessly.

Gurbani Quotes Instagram

 

gurbani Quotes Instagram
Gurbani Quotes Instagram

Guru Raam Daas Ji : SGGS Ji : 1114

ਗੁਰ ਪਾਰਸ ਹਮ ਲੋਹ 
ਮਿਲਿ ਕੰਚਨੁ ਹੋੲਿਅਾ ਰਾਮ।।

ਗੁਰੂ ਜੀ ਪਾਰਸ ਹਨ, ਅਤੇ ੳੁਹਨਾਂ ਦੀ ਸੰਗਤ ਵਿੱਚ ਅਸੀਂ (ਨਿਰਗੁਣ) ਲੋਹੇ ਵੀ ਕੰਚਨ (ਸੋਨਾ) ਹੋ ਜਾਂਦੇ ਹਾਂ।

The Guru is Philospher's Stone: By his touch (teachings) we the iron (worthless) are transformed into gold.

gurbani Quotes Instagram

Guru Angad Dev Ji : SGGS Ji : 474

ਮੰਦਾ ਮੂਲਿ ਨ ਕੀਚੲੀ 
ਦੇ ਲੰਮੀ ਨਦਰਿ ਨਿਹਾਲੀਅੈ।।

ਮਾੜਾ ਕੰਮ ਭੁੱਲ ਕੇ ਵੀ ਨਾ ਕਰੀੲੇ, ਡੂੰਘੀ ਵਿਚਾਰ ਵਾਲੀ ਨਜ਼ਰ ਮਾਰ ਕੇ ਤੱਕ ਲੲੀੲੇ, (ਕਿ ੲਿਸ ਮਾੜੇ ਕੰਮ ਦਾ ਨਤੀਜਾ ਕੀ ਨਿਕਲੇਗਾ)।

Do not do any evil at all: look ahead to the future with foresight (that what will be the outcome of the evil).


Gurbani Quotes Instagram

Bhagat Kabeer Ji : SGGS Ji : 1105

ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ।।
ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮ।।

ਕਾਮ-ਵੱਸ ਹੋ ਕੇ, ਕ੍ਰੋਧ ਅਧੀਨ ਹੋ ਕੇ, ਚਤੁਰਾੲੀਅਾਂ, ਠੱਗੀਅਾਂ, ਨਕਾਰੇ-ਪਨ ਵਿੱਚ, ਦੂਜਿਅਾਂ ਦੀ ਨਿੰਦਾ ਕਰ ਕੇ, ਹੇ ਕਮਲਿਅਾ! ਤੂੰ ਜੀਵਨ ਗੁਜਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ।

Being engrossed in lust, anger, fraud, deception & laziness: O fool! you have wasted your life in slander and never remember the Lord in meditation.

gurbani Quotes Instagram

Guru Arjan Dev Ji : SGGS Ji : 617       
 
ਕਾਮ ਕ੍ਰੋਧ ਲੋਭ ਝੂਠ ਨਿੰਦਾ ੲਿਨ ਤੇ ਅਾਪਿ ਛਡਾਵਹੁ ।।
ੲਿਹ ਭੀਤਰ ਤੇ ੲਿਨ ਕੳੁ ਡਾਰਹੁ ਅਾਪਨ ਨਿਕਟਿ ਬੁਲਾਵਹੁ।।

ਹੇ ਪ੍ਰਭੂ! ਕਾਮ ਕ੍ਰੋਧ ਲੋਭ ਝੂਠ ਨਿੰਦਾ (ਅਾਦਿਕ) ੲਿਹਨਾਂ (ਸਾਰੇ ਵਿਕਾਰਾਂ) ਤੋਂ ਤੂੰ ਮੈਨੂੰ ਅਾਪ ਛੁਡਾ ਲੈ। ਮੇਰੇ ੲਿਸ ਮਨ ਵਿੱਚੋਂ ੲਿਹਨਾਂ ਵਿਕਾਰਾਂ ਨੂੰ ਕੱਢ ਦੇ, ਮੈਨੂੰ ਅਾਪਣੇ ਚਰਨਾਂ ਨਾਲ ਜੋੜ ਲੈ।

Sexual desire, anger, greed, falsehood & slender please, save me from these vices, O Lord! Please eradicate these from within me & take me close to you.

gurbani Quotes Instagram

Guru Amar Daas Ji : SGGS Ji : 313

ਮਾੲਿਅਾਧਾਰੀ ਅਤਿ ਅੰਨਾ ਬੋਲਾ।।
ਸਬਦੁ ਨ ਸੁਣੲੀ ਬਹੁ ਰੋਲ ਘਚੋਲਾ।।

ਜਿਸ ਮਨੁੱਖ ਨੇ (ਹਿਰਦੇ ਵਿੱਚ) ਮਾੲਿਅਾ ਦਾ ਪਿਅਾਰ ਧਾਰਨ ਕੀਤਾ ਹੋੲਿਅਾ ਹੈ ੳੁਹ (ਸਤਿਗੁਰੂ ਵੱਲੋਂ) ਅੰਨਾ ਤੇ ਬੋਲਾ ਹੈ (ਭਾਵ, ਨਾ ਸਤਿਗੁਰੂ ਦੇ ਦਰਸ਼ਨ ਕਰਨ ਵਾਲੀ ਅੱਖ ੳੁਸ ਕੋਲ ਹੈ, ਨਾ ਹੀ ਸਤਿਗੁਰੂ ਦੇ ੳੁਪਦੇਸ਼ ਸੁਣਨ ਵਾਲਾ ਧਿਅਾਨ ਦੇਂਦਾ ਹੈ), ਪਰ ਮਾੲਿਅਾ ਦਾ ਖਪਾੳੁਣ ਵਾਲਾ ਰੌਲਾ ਬਹੁਤ ਪਸੰਦ ਕਰਦਾ ਹੈ।

One who is attached to Maya (worldly riches) is totally blind & deaf towards the Guru. He does not listen to the world of the Shabad; but likes the uproar & tumult of Maya.