Sikh Gurbani Status
Sikh gurbani status |
Sikh Gurbani Status
Guru Arjan Dev Ji : SGGS Ji : 895
ਗੁਰ ਕੀ ਹਰਿ ਟੇਕ ਟਿਕਾੲਿ।।
ਹੇ ਭਾੲੀ! ਪ੍ਰਭੂ ਦੇ ਰੂਪ ਗੁਰੂ ਦੇ ਅਾਸਰੇ ਤੇ ਭਰੋਸਾ ਰੱਖ, ਹੋਰ (ਅਾਸਰਿਅਾਂ ਦੀਅਾਂ) ਸਭ ਅਾਸਾਂ (ਮਨ ਵਿੱਚੋਂ) ਦੂਰ ਕਰ ਦੇ।
Hold tight to the support of the Guru, the Lord. Give up all other hopes.
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ।।
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ।।
ਹੇ ਮਾਂ ! ਅੱਸੂ ਵਿਚ ਪਿਆਰ ਦਾ ਉਛਾਲਾ ਆ ਰਿਹਾ ਹੈ ਕਿਸੇ ਨਾ ਕਿਸੇ ਤਰਾਂ ਚੱਲ ਕੇ ਪ੍ਭੂ-ਪਤੀ ਨੂੰ ਮਿਲਾਂ। ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ ਕੋਈ ਲਿਆ ਕੇ ਮੇਲ ਕਰਾ ਦੇਵੋ।
In Assu the Lord's love is over-flowing from within me. How shall I go and meet God? Within my mind and body is the great thirst for the Lord's sight. Let someone come and cause me to meet him, o mother!
Chaupai: Sri Dasam Granth Sahib
ਘਟ ਘਟ ਕੇ ਅੰਤਰ ਕੀ ਜਾਨਤ।।
ਭਲੇ ਬੁਰੇ ਕੀ ਪੀਰ ਪਛਾਨਤ।।
ਵਾਹਿਗੁਰੂ ਜੀ ਹਰ ੲਿੱਕ ਦੇ ਅੰਦਰ ਦੀ ਗੱਲ ਜਾਣਦੇ ਹਨ ਅਤੇ ਚੰਗੇ ਮਾੜੇ ਦੀ ਪੀੜ (ਦੁੱਖ) ਨੂੰ ਪਛਾਣਦੇ ਹਨ।
God knows the inner feelings of every heart; he knows the anguish of both good & bad.
ਆਪੇ ਹਰਿ ਇਕ ਰੰਗੁ ਹੈ, ਆਪੇ ਬਹੁ ਰੰਗੀ ।।
ਜੋ ਤਿਸ ਭਾਵੈ ਨਾਨਕਾ, ਸਾਈ ਗਲ ਚੰਗੀ ।।
ਪਰਮਾਤਮਾ ਆਪ ਹੀ ਇਕੋ ਇਕ ਹਸਤੀ ਹੈ, ਤੇ ਆਪ ਹੀ ਅਨੇਕਾਂ ਰੂਪਾਂ ਵਾਲਾ ਹੈ।
ਹੇ ਨਾਨਕ ! ਜਿਹੜੀ ਗੱਲ ਉਸਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ।
The Lord himself is absolute; He is the one and only; but he himself is also manifested in many forms. Whatever pleases him, O Nanak that alone is good.
Sri Guru Granth Sahib Ji : Ang - 917
ਤੁਧੁ ਬਾਝੁ ਸਮਰਥ ਕੋੲਿ ਨਾਹੀ
ਕਿ੍ਪਾ ਕਰਿ ਬਨਵਾਰੀਅਾ।।
ਹੇ ਸਾਰੇ ਸਰੂਪ ਦੇ ਮਾਲਕ! ਤੁਹਾਡੇ ਤੋਂ ਇਲਾਵਾ ਕੋਈ ਵੀ ਸ਼ਕਤੀਸ਼ਾਲੀ ਨਹੀਂ ਹੈ; ਕ੍ਰਿਪਾ ਕਰਕੇ ਆਪਣੀ ਰਹਿਮਤ ਬਖਸ਼।
No one except you is all powerful; please bestow your mercy, O Lord of all nature.